ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਚੋਣ ਲੜ ਰਹੇ ਵਿਜੈ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਉਨ੍ਹਾਂ ਦੀ ਬੇਟੀ ਗੌਰੀ ਸਿੰਗਲਾ ਨੇ ਸੰਗਰੂਰ ਦੇ ਵੱਖੋ-ਵੱਖ ਵਾਰਡਾਂ ’ਚ ਡੋਰ-ਟੂ-ਡੋਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਗੌਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵਿਜੈ ਇੰਦਰ ਸਿੰਗਲਾ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਨੂੰ ਹੀ ਆਪਣਾ ਪਰਿਵਾਰ ਸਮਝਿਆ ਹੈ ਤੇ ਹਲਕੇ ਦੇ ਲੋਕਾਂ ਨੂੰ ਹੀ ਪਿਆਰ ਕੀਤਾ, ਜਿਸ ਕਾਰਨ ਅਸੀਂ ਜ਼ਿਆਦਾਤਰ ਸਮਾਂ ਆਪਣੇ ਪਿਤਾ ਦਾ ਪਿਆਰ ਮਿਲਣ ਤੋਂ ਵਾਂਝੇ ਰਹੇ ਹਾਂ ਪਰ ਸਾਨੂੰ ਮਾਣ ਹੈ ਕਿ ਸਾਡੇ ਪਿਤਾ ਨੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਨੂੰ ਹੀ ਆਪਣੇ ਪਰਿਵਾਰ ਦਾ ਦੁੱਖ ਸੁੱਖ ਸਮਝਿਆ ਹੈ।
ਗੌਰੀ ਸਿੰਗਲਾ ਨੇ ਥੋੜ੍ਹਾ ਮਾਯੂਸ ਹੁੰਦਿਆਂ ਕਿਹਾ ਕਈ ਵਾਰ ਅਜਿਹਾ ਹੋਇਆ ਕਿ ਘਰ ’ਚ ਕੋਈ ਪ੍ਰੋਗਰਾਮ ਰੱਖਿਆ ਹੁੰਦਾ ਸੀ ਪਰ ਪਿਤਾ ਜੀ ਹਲਕੇ ਦੇ ਪ੍ਰੋਗਰਾਮਾਂ ’ਚ ਰੁੱਝੇ ਹੋਣ ਕਾਰਨ ਪਰਿਵਾਰ ਦੇ ਪ੍ਰੋਗਰਾਮ ’ਚ ਹਿੱਸਾ ਨਹੀਂ ਸਨ ਲੈ ਪਾਉਂਦੇ ਸਨ। ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਗੌਰੀ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਸਿੰਗਲਾ ਸਾਹਿਬ ਨੇ ਲੋਕ ਹਿੱਤਾਂ ਖਾਤਿਰ ਆਪਣੀਆਂ ਪਰਿਵਾਰਕ ਸਾਂਝਾਂ ਨਿਸ਼ਾਵਰ ਕੀਤੀਆਂ ਹਨ, ਹੁਣ ਹਲਕੇ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪਿਆਰ ਨੂੰ ਦੁੱਗਣਾ ਕਰਕੇ ਮੋੜਨ ਅਤੇ ਮੇਰੇ ਪਿਤਾ ਜੀ ਨੂੰ ਵੱਡੀ ਲੀਡ ਨਾਲ ਜਿਤਾਉਣ । ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਪਲਾਸਟਿਕ ਡੋਰ ਦੀ ਲਪੇਟ 'ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ
NEXT STORY