ਨਵੀਂ ਦਿੱਲੀ- ਜਾਨਲੇਵਾ ਚਾਈਨੀਜ਼ ਡੋਰ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਡੋਰ ਨੇ ਇਕ 22 ਸਾਲਾ ਨੌਜਵਾਨ ਦੀ ਜ਼ਿੰਦਗੀ ਖੋਹ ਗਈ। ਇਹ ਘਟਨਾ ਉੱਤਰੀ ਦਿੱਲੀ ਦੇ ਰਾਨੀ ਝਾਂਸੀ ਫਲਾਈਓਵਰ ਦੀ ਹੈ, ਦਰਦਨਾਕ ਹਾਦਸੇ ਵਿਚ 22 ਸਾਲਾ ਨੌਜਵਾਨ ਯਸ਼ ਗੋਸਵਾਮੀ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਨੌਜਵਾਨ ਸਕੂਟਰ ਚੱਲਾ ਰਿਹਾ ਸੀ। ਗਲੇ ਵਿਚ ਚਾਈਨੀਜ਼ ਡੋਰ ਫਸਣ ਦੌਰਾਨ ਯਸ਼ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ। ਯਸ਼ ਸਪੇਅਰ ਪਾਰਟਸ ਦਾ ਕਾਰੋਬਾਰ ਕਰਦੇ ਸਨ। ਉਹ ਆਪਣੇ ਪਰਿਵਾਰ ਨਾਲ ਉੱਤਰੀ-ਪੱਛਮੀ ਦਿੱਲੀ ਦੇ ਕਰਾਵਲ ਨਗਰ ਵਿਚ ਰਹਿੰਦੇ ਸਨ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿਚ FIR ਦਰਜ ਕਰ ਲਈ ਹੈ ਪਰ ਪਤੰਗ ਉਡਾਣ ਵਾਲੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਕਾਰ ਦੀ ਅਗਲੀ ਸੀਟ ਨੂੰ ਲੈ ਕੇ ਹੋਇਆ ਝਗੜਾ, ਪੁੱਤਰ ਨੇ ਪਿਓ ਨੂੰ ਮਾਰੀ ਗੋਲੀ
ਚਾਈਨੀਜ਼ ਡੋਰ ਕਾਰਨ ਯਸ਼ ਦੀ ਗਰਦਨ 'ਤੇ ਹੋਇਆ ਡੂੰਘਾ ਜ਼ਖਮ
ਚਾਈਨੀਜ਼ ਡੋਰ ਦੀ ਧਾਰ ਇੰਨੀ ਤੇਜ਼ ਸੀ ਕਿ ਯਸ਼ ਦੀ ਗਰਦਨ 'ਤੇ ਡੂੰਘਾ ਜ਼ਖਮ ਹੋ ਗਿਆ ਅਤੇ ਉਹ ਤੁਰੰਤ ਸਕੂਟਰ ਤੋਂ ਡਿੱਗ ਗਿਆ। ਆਲੇ-ਦੁਆਲੇ ਮੌਜੂਦ ਰਾਹਗੀਰਾਂ ਨੇ ਤੁਰੰਤ ਉਸ ਨੂੰ ਹਿੰਦੂ ਰਾਵ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਯਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਖੂਨ ਵਹਿਣ ਕਾਰਨ ਯਸ਼ ਦੀ ਮੌਤ ਹੋ ਗਈ। ਯਸ਼ ਦੀ ਪਛਾਣ ਉਨ੍ਹਾਂ ਤੋਂ ਮੌਜੂਦ ਕਾਗਜਾਤ ਤੋਂ ਹੋਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਕਰੋਲ ਬਾਗ ਵਿਚ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ। ਫਲਾਈਓਵਰ 'ਤੇ ਆਪਣੇ ਸਕੂਟਰ 'ਤੇ ਸਵਾਰ ਹੁੰਦੇ ਹੋਏ, ਉਹ ਚਾਈਨੀਜ਼ ਡੋਰ ਵਿਚ ਫਸ ਗਿਆ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੇ ਗੋਸਵਾਮੀ ਨੂੰ ਜ਼ਖਮੀ ਹੁੰਦੇ ਦੇਖਿਆ। ਉਸ ਨੂੰ ਆਪਣੀ ਦੋਪਹੀਆ ਵਾਹਨ ਦੀ ਰਫ਼ਤਾਰ ਘਟਾਉਣ ਅਤੇ ਰੋਕਣ ਦਾ ਮੌਕਾ ਵੀ ਨਹੀਂ ਮਿਲਿਆ। ਉਹ ਬਸ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ- 'ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ', ਹਿਮਾਚਲ ਦੀਆਂ ਸੜਕਾਂ ਨੂੰ ਵੇਖ ਦੰਗ ਰਹੇ ਗਏ ਮੰਤਰੀ
ਸਖ਼ਤੀ ਦੇ ਬਾਵਜੂਦ ਖੁੱਲ੍ਹੇਆਮ ਵਿਕ ਰਹੀ ਡੋਰ
ਦੱਸ ਦੇਈਏ ਕਿ ਦਿੱਲੀ ਵਿਚ ਚਾਈਨੀਜ਼ ਡੋਰ 'ਤੇ ਸਖ਼ਤ ਪਾਬੰਦੀ ਲਾਈ ਜਾ ਚੁੱਕੀ ਹੈ। ਬਾਵਜੂਦ ਇਸ ਦੇ ਇਸ ਦਾ ਖੁੱਲ੍ਹੇਆਮ ਇਸਤੇਮਾਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਦਰਦਨਾਕ ਹਾਦਸੇ ਇਸੇ ਕਾਰਨ ਵਾਪਰ ਚੁੱਕੇ ਹਨ। ਇਸ ਦੀ ਨਾ ਤਾਂ ਬਜ਼ਾਰਾਂ ਵਿਚ ਵਿਕਰੀ ਰੁੱਕੀ ਹੈ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਕੋਈ ਸਖ਼ਤੀ ਦਿੱਸਦੀ ਹੈ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ; ਹੋ ਗਿਆ ਲੈਂਡ ਸਲਾਈਡ, ਸਾਰੀਆਂ ਟਰੇਨਾਂ 3 ਘੰਟੇ ਤੱਕ ਲੇਟ
ਕਿਉਂ ਜਾਨਲੇਵਾ ਹੈ ਚਾਈਨੀਜ਼ ਡੋਰ
ਚਾਈਨੀਜ਼ ਡੋਰ ਇਕ ਸਿੰਥੈਟਿਕ ਪਤੰਗ ਦੀ ਡੋਰ ਹੈ। ਇਹ ਕੱਚ, ਧਾਤ ਅਤੇ ਹੋਰ ਘਸਾਉਣ ਵਾਲੀਆਂ ਸਮੱਗਰੀਆਂ ਨਾਲ ਲੇਪਿਆ ਹੋਇਆ ਹੈ। ਇਹ ਪੰਛੀਆਂ, ਜਾਨਵਰਾਂ ਅਤੇ ਵਿਅਕਤੀਆਂ ਲਈ ਬਹੁਤ ਖ਼ਤਰਨਾਕ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਕੱਟ ਲੱਗ ਸਕਦੇ ਹਨ, ਰਾਜਧਾਨੀ ਵਿਚ ਅਜਿਹੀਆਂ ਡੋਰਾਂ ਦੀ ਵਿਕਰੀ, ਉਤਪਾਦਨ ਅਤੇ ਵਰਤੋਂ 'ਤੇ ਪਾਬੰਦੀ ਹੈ। ਹਾਲਾਂਕਿ ਇਨ੍ਹਾਂ ਦੀ ਵਿਕਰੀ ਅਤੇ ਵਰਤੋਂ ਜਾਰੀ ਹੈ। ਇਸ ਨਾਲ ਹਾਦਸੇ, ਸੱਟਾਂ ਅਤੇ ਮੌਤਾਂ ਵੀ ਹੋਈਆਂ ਹਨ। ਅਜਿਹੀਆਂ ਘਟਨਾਵਾਂ ਖਾਸ ਕਰਕੇ ਪਤੰਗ ਉਡਾਉਣ ਦੇ ਮੌਸਮ ਦੌਰਾਨ ਵਧੇਰੇ ਆਮ ਹੁੰਦੀਆਂ ਹਨ। ਚਾਈਨੀਜ਼ ਡੋਰ ਘਾਤਕ ਸਾਬਤ ਹੋ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਇਲਟ ਪੁੱਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਮਾਂ, ਹਾਦਸੇ ਮਗਰੋਂ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ
NEXT STORY