ਸਮਾਣਾ, (ਦਰਦ)- ਸਮਾਣਾ-ਪਾਤਡ਼ਾ ਸਡ਼ਕ ’ਤੇ ਸਥਿਤ ਪਿੰਡ ਮਵੀਕਲਾਂ ਨੇਡ਼ੇ ਇਕ ਕਾਰ ਦੀ ਫੇਟ ਵਜਣ ਕਾਰਣ 7 ਸਾਲਾ ਲਡ਼ਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਪ੍ਰੀਤ ਕੌਰ (7) ਪੁਤਰੀ ਹਰਮੇਸ਼ ਨਿਵਾਸੀ ਮਵੀਕਲਾਂ ਸ਼ਨੀਵਾਰ ਵਾਰ ਦੁਪਹਿਰ ਸਮੇਂ ਆਪਣੀ ਦਾਦੀ ਨਾਲ ਦਵਾਈ ਲੈਣ ਆਈ ਸੀ ਅਤੇ ਦਵਾਈ ਲੈਣ ਤੋਂ ਬਾਅਦ ਥ੍ਰੀਵਿਲਰ ’ਚ ਸਵਾਰ ਹੋ ਕੇ ਪਿੰਡ ਵਾਪਸ ਮਵੀਕਲਾਂ ਪਹੁੰਚਣ ’ਤੇ ਜਦੋਂ ਉਹ ਸਡ਼ਕ ਪਾਰ ਕਰ ਰਹੀ ਸੀ ਤਾਂ ਸਮਾਣਾ ਵੱਲੋਂ ਆ ਰਹੀ ਇਕ ਕਾਰ ਨੇ ਬੱਚੀ ਨੂੰ ਫੇਟ ਮਾਰ ਦਿੱਤੀ, ਜਿਸ ਕਾਰਣ ਉਕਤ ਲਡ਼ਕੀ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂਕਿ ਕਾਰ ਚਾਲਕ ਕਾਰ ਛੱਡ ਕੇ ਫਰਾਰ ਹੋ ਗਿਆ। ਮਵੀ ਪੁਲਸ ਨੇ ਮ੍ਰਿਤਕ ਲਡ਼ਕੀ ਦੀ ਮਾਂ ਸੁਖਵਿੰਦਰ ਕੌਰ ਦੇ ਬਿਆਨਾਂ ’ਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ , 97 ਦੀ ਰਿਪੋਰਟ ਪਾਜ਼ੇਟਿਵ
NEXT STORY