ਮੋਗਾ, (ਅਾਜ਼ਾਦ)- ਮੋਗਾ ਦੇ ਨੇਡ਼ਲੇ ਪਿੰਡ ਫਤਿਹਗਡ਼੍ਹ ਕੋਰਾਟਨਾਂ ਨਿਵਾਸੀ ਇਕ 20 ਸਾਲਾ ਲਡ਼ਕੀ ਦੇ ਘਰ ’ਚ ਹੀ ਫਾਹਾ ਪਾ ਕੇ ਅਾਤਮ-ਹੱਤਿਅਾ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧ ’ਚ ਥਾਣਾ ਧਰਮਕੋਟ ਦੇ ਹੌਲਦਾਰ ਗੁਰਦੀਪ ਸਿੰਘ ਨੇ ਮ੍ਰਿਤਕਾ ਦੀ ਮਾਂ ਲਛਮੀ ਦੇਵੀ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕਾ ਮੋਗਾ ’ਚ ਸਥਿਤ ਇਕ ਬੁਟੀਕ ’ਤੇ ਕੰਮ ਕਰਦੀ ਸੀ। ਬੀਤੀ 2 ਨਵੰਬਰ ਨੂੰ ਉਹ ਕੰਮ ’ਤੇ ਨਹੀਂ ਗਈ ਅਤੇ ਆਪਣੀ ਭਾਬੀ ਕੁਲਵਿੰਦਰ ਕੌਰ ਨੂੰ ਚਾਹ ਬਨਾਉਣ ਲਈ ਕਿਹਾ, ਜਦੋਂ ਹੀ ਉਸਦੀ ਭਾਬੀ ਚਾਹ ਬਨਾਉਣ ਲਈ ਗਈ ਤਾਂ ਲਡ਼ਕੀ ਨੇ ਕਮਰੇ ’ਚ ਜਾ ਕੇ ਫਾਹਾ ਲਾ ਕੇ ਲਿਅਾ, ਜਿਸ ਕਾਰਨ ਉਸਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਿਸ ਦਾ ਪਤਾ ਉਸਦੀ ਭਾਬੀ ਨੂੰ ਉਸ ਸਮੇਂ ਲੱਗਾ ਜਦ ਉਹ ਚਾਹ ਲੈ ਕੇ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਨਨਾਣ ਪੱਖੇ ਨਾਲ ਲਟਕ ਰਹੀ ਹੈ।
ਉਸਨੇ ਰੋਲਾ ਪਾਇਆ ਅਤੇ ਅਾਲੇ-ਦੁਅਾਲੇ ਦੇ ਲੋਕ ਇਕੱਤਰ ਹੋ ਗਏ, ਇਸ ਉਪਰੰਤ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ। ਹੌਲਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਣ ’ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਲਡ਼ਕੀ ਦੀ ਮਾਤਾ ਨੇ ਸਾਨੂੰ ਦੱਸਿਆ ਕਿ ਉਸਦੀ ਬੇਟੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਨੂੰ ਅਸੀਂ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਵੀ ਪੁੱਛਿਆ, ਪਰ ਸਾਨੂੰ ਕੁੱਝ ਨਹੀਂ ਦੱਸਿਆ। ਇਸ ਪ੍ਰੇਸ਼ਾਨੀ ਦੇ ਚੱਲਦੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹੌਲਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦਾ ਯਤਨ ਕਰ ਰਹੇ ਹਨ।
ਨਕਦੀ ਅਤੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਤਨੀ ਦੀ ਕੀਤੀ ਕੁੱਟ-ਮਾਰ
NEXT STORY