ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਟੈਕਸ ਦੀ ਰਿਕਰਵੀ ਵਧਾਉਣ ਲਈ ਬਠਿੰਡਾ ਦਾ ਪੈਟਰਨ ਵਰਤਿਆ ਜਾਵੇਗਾ। ਇਹ ਫੈਸਲਾ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਝਰ ਦੀ ਅਗਵਾਈ ’ਚ ਹੋਈ ਸਟੇਟ ਲੈਵਲ ਦੀ ਮੀਟਿੰਗ ’ਚ ਲਿਆ ਗਿਆ, ਜਿਸ ਦੌਰਾਨ ਪੰਜਾਬ ਦੀਆਂ ਸਾਰੇ ਨਗਰ ਨਿਗਮਾਂ ’ਚ ਇਸ਼ਤਿਹਾਰ ਟੈਕਸ ਦੀ ਰਿਕਵਰੀ ਕਾਫੀ ਡਾਊਨ ਹੋਣ ਦੇ ਮੁੱਦੇ ’ਤੇ ਚਰਚਾ ਕੀਤੀ ਗਈ।? ਇਸ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਜੋ ਰਿਪੋਰਟ ਪੇਸ਼ ਕੀਤੀ ਗਈ, ਉਸ ਦੇ ਮੁਤਾਬਕ ਉਨ੍ਹਾਂ ਨੇ ਸਾਰੇ ਖਾਲੀ ਇਸ਼ਤਿਹਾਰਾਂ ਨੂੰ ਆਨਲਾਈਨ ਅਪਲੋਡ ਕਰ ਦਿੱਤਾ ਹੈ, ਜਿੱਥੇ ਫੀਸ ਜਮ੍ਹਾ ਕਰਵਾਉਣ ’ਤੇ ਸਰਕਾਰੀ ਸਾਈਟਾਂ ’ਤੇ ਇਸ਼ਤਿਹਾਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਿਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਮੰਤਰੀ ਵਲੋਂ ਸਾਰੀਆਂ ਨਗਰ ਨਿਗਮਾਂ ਨੂੰ ਰੈਵੇਨਿਊ ਵਧਾਉਣ ਲਈ ਬਠਿੰਡਾ ਦਾ ਪੈਟਰਨ ਸਟੱਡੀ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਬੋਲਿਆ ਗਿਆ ਹੈ। ਇਸ ਦੌਰਾਨ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਠਿੰਡਾ ਦੇ ਪੈਟਰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਾਣਾ ਮੰਡੀ ਜਲਥਲ : ‘ਸੋਨੇ ਰੰਗੀ’ ’ਤੇ ਬਾਰਿਸ਼ ਦਾ ਕਹਿਰ, ਹਜ਼ਾਰਾਂ ਬੋਰੀਆਂ ਕਣਕ ਨੁਕਸਾਨੀ
ਇਹ ਹੈ ਲੁਧਿਆਣਾ ਦਾ ਰਿਪੋਰਟ ਕਾਰਡ
2021-22 ’ਚ ਹੋਈ 9.88 ਕਰੋੜ ਦੇ ਇਸ਼ਤਿਹਾਰ ਟੈਕਸ ਦੀ ਵਸੂਲੀ
2022-23 ’ਚ ਰੱਖਿਆ ਗਿਆ 12 ਕਰੋੜ ਦੀ ਰਿਕਵਰੀ ਦਾ ਟਾਰਗੈੱਟ
9.01- ਕਰੋੜ ਹੀ ਜੁਟਾ ਸਕਿਆ ਨਗਰ ਨਿਗਮ
2023-24 ਲਈ ਵੀ 12 ਕਰੋੜ ਤੋਂ ਨਹੀਂ ਵਧਾਇਆ ਗਿਆ ਅੰਕੜਾ
5 ਵਾਰ ਫੇਲ ਹੋ ਚੁੱਕਾ ਹੈ ਟੈਂਡਰ
ਕੋਵਿਡ ਦੌਰਨ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਵਲੋਂ 50 ਫੀਸਦੀ ਇਸ਼ਤਿਹਾਰ ਸਾਈਟਾਂ ਨੂੰ ਸਰੰਡਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਵਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਵੇਂ ਸਿਰੇ ਤੋਂ ਠੇਕੇ ’ਤੇ ਦੇਣ ਲਈ 5 ਵਾਰ ਟੈਂਡਰ ਜਾਰੀ ਕੀਤਾ ਗਿਆ ਪਰ ਕਿਸੇ ਕੰਪਨੀ ਨੇ ਹਿੱਸਾ ਨਹੀਂ ਲਿਆ, ਜਿਸ ਨੂੰ ਇਸ਼ਤਿਹਾਰ ਟੈਕਸ ਦੇ ਰੂਪ ’ਚ ਨਗਰ ਨਿਗਮ ਦਾ ਰੈਵੇਨਿਊ ਡਾਊਨ ਹੋਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।
ਪਾਲਿਸੀ ’ਚ ਹੋਵੇਗਾ ਫੇਰਬਦਲ
ਸਰਕਾਰ ਵਲੋਂ ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਪਾਲਿਸੀ ’ਚ ਫੇਰਬਦਲ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਸੁਝਾਅ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮਨਰੇਗਾ : ਡੋਰ-ਟੂ-ਡੋਰ ਸਰਵੇ ਹੋਇਆ ਨਹੀਂ, 42 ਮ੍ਰਿਤਕਾਂ ਨੂੰ ਵੀ ਦੇ ਦਿੱਤਾ ਮਿਹਨਤਾਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕੈਨੇਡਾ ਜਾਣ ਲਈ ਦੇ ਦਿੱਤੇ 28 ਲੱਖ ਰੁਪਏ, ਅਸਲੀਅਤ ਜਾਣ ਹੱਕਾ-ਬੱਕਾ ਰਹਿ ਗਿਆ ਪਰਿਵਾਰ
NEXT STORY