ਲੁਧਿਆਣਾ (ਮਹਿੰਦਰੂ) : ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੂੰ ਪੁਲਸ ਵੱਲੋਂ ਸ਼ਨੀਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਦੌਰਾਨ ਪੁਲਸ ਤੇ ਅਕਾਲੀ ਆਗੂ ਵਿਚਕਾਰ ਕਿਹਾ-ਸੁਣੀ ਵੀ ਹੋ ਗਈ। ਅਚਾਨਕ ਬਾਜ਼ਾਰ 'ਚ ਪੁੱਜੀ ਪੁਲਸ ਨੇ ਗੁਰਦੀਪ ਗੋਸ਼ਾ ਨੂੰ ਜ਼ਬਰਦਸਤੀ ਪੁਲਸ ਦੀ ਗੱਡੀ 'ਚ ਬਿਠਾਇਆ ਅਤੇ ਥਾਣੇ ਲੈ ਗਈ। ਪੁਲਸ ਨੇ ਗੁਰਦੀਪ ਗੋਸ਼ਾ ਨੂੰ ਘੰਟਾ ਘਰ ਨੇੜਿਓਂ ਹਿਰਾਸਤ 'ਚ ਲਿਆ ਹੈ।
ਫਿਲਹਾਲ ਪੁਲਸ ਇਹ ਗੱਲ ਦੱਸਣ ਤੋਂ ਇਨਕਾਰ ਕਰ ਰਹੀ ਹੈ ਕਿ ਕਿਸ ਕਾਰਨ ਕਰਕੇ ਗੋਸ਼ਾ ਦੀ ਗ੍ਰਿਫਤਾਰੀ ਹੋਈ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਸ ਵੱਲੋਂ ਪੂਰੇ ਪੰਜਾਬ ਸਣੇ ਲੁਧਿਆਣਾ 'ਚ ਵੀ ਕਾਫੀ ਸਖਤੀ ਕੀਤੀ ਹੋਈ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਪੁਲਸ ਵਲੋਂ ਗੁਰਦੀਪ ਗੋਸ਼ਾ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਕਾਲੀ ਆਗੂ ਨੇ ਪੁਲਸ ਦੀ ਇਸ ਕਾਰਵਾਈ ਨੂੰ ਧੱਕਾ ਕਰਾਰ ਦਿੱਤਾ ਹੈ।
ਕਰਿਆਨੇ ਦੀ ਹੋਲਸੇਲ ਦੁਕਾਨ 'ਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
NEXT STORY