ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅੰਦਰ ਪੰਜਾਬ ਬਚਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸੇ ਦੇ ਤਹਿਤ ਅੱਜ ਸ਼ਹਿਰ ਦੀ ਦਾਣਾ ਮੰਡੀ ਵਿਚ ਇਕ ਵੱਡੀ ਰੈਲੀ ਕੀਤੀ ਗਈ, ਜਿਸ 'ਚ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਪਹੁੰਚੇ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਵਰਕਰਾਂ ਨੂੰ ਸੰਬੋਧਨ ਕਰਦੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਗੈਂਗਸਟਰ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦਾ ਰਾਜ ਹੈ ਅਤੇ ਪੰਜਾਬ ਵਿਚ ਹਰ ਇਕ ਵਰਗ ਦੇ ਲੋਕ ਸਹਿਮ ਦੇ ਮਾਹੌਲ 'ਚ ਜੀ ਰਹੇ ਹਨ। ਭਾਵੇਂ ਉਹ ਕੋਈ ਵੱਡਾ ਬਿਜ਼ਨੈੱਸਮੈਨ ਹੈ ਜਾਂ ਦੁਕਾਨਦਾਰ।
ਪੰਜਾਬ ਦੇ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! 3 ਲੋਕਾਂ ਦੀ ਮੌਤ, ਮੰਜ਼ਰ ਵੇਖ ਸਹਿਮੇ ਲੋਕ
ਉਨ੍ਹਾਂ ਕਿਹਾ ਕਿ ਘਰ-ਘਰ 'ਚ ਨਸ਼ਾ ਵਿਕ ਰਿਹਾ ਹੈ ਅਤੇ ਸ਼ਰੇਆਮ ਗੈਂਗਸਟਰ ਆਏ ਦਿਨ ਕਤਲੇਆਮ ਕਰ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਗੈਂਗਸਟਰਾਂ ਨੂੰ ਅਤੇ ਕਾਤਲਾਂ ਨੂੰ ਫੜਨ 'ਚ ਨਾਕਾਮਯਾਬ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਸੱਤਾ 'ਚ ਲੋਕਾਂ ਨੂੰ ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਆਈ ਸੀ। ਉਨ੍ਹਾਂ ਨੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕ ਹੁਣ ਇਨ੍ਹਾਂ ਤੋਂ ਬਹੁਤ ਦੁਖ਼ੀ ਹਨ ਅਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਆਉਣ ਵਾਲੀਆਂ 2027 ਵਿਧਾਨ ਸਭਾ ਦੀਆਂ ਚੋਣਾਂ ਵਿਚ ਸਪਸ਼ਟ ਬਹੁਮਤ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਜਿਹੜੇ ਵੀ ਵਾਅਦੇ ਅਕਾਲੀ ਦਲ ਵੱਲੋਂ ਕੀਤੇ ਜਾਣਗੇ, ਉਹ ਸਾਰੇ ਪੂਰੇ ਕੀਤੇ ਜਾਣਗੇ।

ਇਹ ਵੀ ਪੜ੍ਹੋ: ਧੀ ਦੀ ਦਾਤ ਨਾ ਮਿਲੀ ਤਾਂ ਚਿੜੀਆਂ ਨੂੰ ਬਣਾਇਆ ਰਾਜਕੁਮਾਰੀਆਂ! ਘਰ ਨੂੰ ਬਣਾ 'ਤਾ 'ਚਿੜੀਆਂ ਦਾ ਆਸ਼ਿਆਨਾ'
ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਪਿਛਲੇ ਦਿਨੀਂ ਨਾਦੇੜ ਸ਼੍ਰੀ ਹਜੂਰ ਸਾਹਿਬ ਹੋਏ ਕਾਤਲਾਨਾ ਹਮਲੇ ਵਿਚ ਉਨ੍ਹਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਹੈ ਅਤੇ ਤੁਹਾਡੇ ਵਰਕਰਾਂ ਦੀਆਂ ਅਰਦਾਸਾਂ ਦੇ ਸਦ ਕੇ ਸੁਖਬੀਰ ਸਾਹਿਬ ਹੁਣ ਠੀਕ ਹਨ ਅਤੇ ਉਨ੍ਹਾਂ ਨੇ ਮੈਨੂੰ ਇਸ ਰੈਲੀ ਵਿਚ ਭੇਜਿਆ ਹੈ ਕਿ ਤੁਸੀਂ ਜਾ ਕੇ ਵਰਕਰਾਂ ਨਾਲ ਨੂੰ ਸੰਬੋਧਨ ਕਰੋ ਜੋਕਿ ਪੂਰੇ ਜੋਸ਼ 'ਚ ਹਨ ਅਤੇ ਗੱਲਬਾਤ ਕਰੋ। ਗੁਰੂਹਰਸਹਾਏ ਦੇ ਹਲਕਾ ਇੰਚਾਰਜ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਇਲਾਕਾ ਨਿਵਾਸੀਆਂ ਅਤੇ ਵਰਕਰਾਂ ਨੂੰ ਕਿਹਾ ਕਿ ਇਸ ਵਾਰ ਤੁਸੀਂ ਮੈਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਓ ਅਤੇ ਮੈਨੂੰ ਵਿਧਾਇਕ ਬਣਾਓ। ਜਿਹੜੀਆਂ ਵੀ ਸ਼ਹਿਰ ਦੀਆਂ ਸਮੱਸਿਆਵਾਂ ਹਨ ਜਿਵੇਂ ਕਿ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸਾਡੀ ਸਰਕਾਰ ਆਉਣ 'ਤੇ ਸਾਰੇ ਸ਼ਹਿਰ ਦਾ ਸੀਵਰੇਜ ਨਵਾ ਪਾਇਆ ਜਾਵੇਗਾ ਅਤੇ ਸ਼ਹਿਰ ਅੰਦਰ ਚੋਰੀਆਂ ਲੁੱਟਾਂ-ਖੋਹਾਂ ਦਾ ਵੀ ਬੁਰਾ ਹਾਲ ਹੈ। ਸਾਡੀ ਸਰਕਾਰ ਆਉਣ 'ਤੇ ਤੁਸੀਂ ਆਪਣੀਆਂ ਦੁਕਾਨਾਂ ਰਾਤ ਨੂੰ ਵੀ ਖੋਲ ਕੇ ਚਲਾ ਸਕੋਗੇ, ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਹੋਵੇਗੀ। ਜੇਕਰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਜਿੰਮੇਵਾਰ ਮੈਂ ਹੋਵਾਂਗਾ। ਅਗਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਨੁਕਸਾਨ ਮੈਂ ਆਪਣੀ ਜੇਬ ਵਿੱਚੋਂ ਭਰਾਂਗਾ। ਇਸ ਮੌਕੇ ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ,ਦਰਸ਼ਨ ਸਿੰਘ ਮੋਠਾ ਵਾਲਾ,ਨਰਦੇਵ ਸਿੰਘ ਬੌਬੀ ਮਾਨ, ਹਰਪਾਲ ਸਿੰਘ ਬੇਦੀ ਨੇ ਵਰਕਰਾਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਸੁਖਪਾਲ ਸਿੰਘ ਨੰਨੂ ਤੇ ਜਸਪ੍ਰੀਤ ਮਾਨ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ: ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਤੋਂ ਹਰਿਦੁਆਰ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ! 2 ਦੀ ਮੌਤ, 15 ਤੋਂ ਵੱਧ ਜ਼ਖ਼ਮੀ
NEXT STORY