ਚੰਡੀਗੜ੍ਹ,(ਸੁਸ਼ੀਲ) : ਹੈਰੋਇਨ ਸਪਲਾਈ ਕਰਨ ਆਏ ਜਿਊਲਰ ਨੂੰ ਮਨੀਮਾਜਰਾ ਥਾਣਾ ਪੁਲਸ ਨੇ ਸਪੋਰਟਸ ਕੰਪਲੈਕਸ ਕੋਲੋਂ ਦਬੋਚ ਲਿਆ। ਤਲਾਸ਼ੀ ਦੌਰਾਨ ਨੌਜਵਾਨ ਤੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਪਟਿਆਲਾ ਨਿਵਾਸੀ ਰਾਜਿੰਦਰ ਸਿੰਘ ਵਜੋਂ ਹੋਈ। ਮੁਲਜ਼ਮ ਦੀ ਪਟਿਆਲਾ 'ਚ ਜਿਊਲਰੀ ਦੀ ਦੁਕਾਨ ਹੈ। ਮਨੀਮਾਜਰਾ ਥਾਣਾ ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਇਕ ਦਿਨਾ ਪੁਲਸ ਰਿਮਾਂਡ 'ਤੇ ਭੇਜਿਆ ਗਿਆ।
ਮਨੀਮਾਜਰਾ ਥਾਣਾ ਇੰਚਾਰਜ ਰਣਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦਾ ਜਿਊਲਰ ਮਨੀਮਾਜਰਾ 'ਚ ਹੈਰੋਇਨ ਸਪਲਾਈ ਕਰਨ ਆ ਰਿਹਾ ਹੈ। ਪੁਲਸ ਟੀਮ ਨੇ ਮਨੀਮਾਜਰਾ ਸਥਿਤ ਸਪੋਟਰਸ ਕੰਪਲੈਕਸ ਕੋਲ ਨਾਕਾ ਲਗਾਇਆ। ਇਸ ਦੌਰਾਨ ਇਕ ਨੌਜਵਾਨ 'ਤੇ ਸ਼ੱਕ ਹੋਇਆ ਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਫੜ ਲਿਆ। ਪਟਿਆਲਾ ਨਿਵਾਸੀ ਰਾਜਿੰਦਰ ਦੀ ਜੇਬ 'ਚੋਂ 40 ਗ੍ਰਾਮ ਹੈਰੋਇਨ ਮਿਲੀ। ਪੁੱਛ ਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਜਿਊਲਰੀ ਦੀ ਦੁਕਾਨ ਠੀਕ ਨਾ ਚੱਲਣ ਕਾਰਨ ਉਹ ਹੈਰੋਇਨ ਸਪਲਾਈ ਕਰਨ ਲੱਗਾ ਸੀ।
ਤੂਫਾਨ ਅਤੇ ਝੱਖਡ਼ ਨਾਲ ਬਿਜਲੀ ਨਿਗਮ ਦਾ ਵੱਡਾ ਨੁਕਸਾਨ
NEXT STORY