ਮਲੋਟ (ਸ਼ਾਮ ਜੁਨੇਜਾ)- ਮਲੋਟ ਅੰਦਰ ਹਨੀ ਟ੍ਰੈਪ ਚਲਾ ਰਹੀਆਂ ਕਈਆਂ ਔਰਤਾਂ ਦੇ ਗਿਰੋਹਾਂ ਵੱਲੋਂ ਭੋਲੇ ਭਾਲੇ ਵਿਅਕਤੀਆਂ ਨੂੰ ਗੱਲਾਂ ਵਿਚ ਲਾ ਕੇ ਘਰ ਬੁਲਾਉਣ ਪਿੱਛੋਂ ਛੇੜਛਾੜ ਸਮੇਤ ਹੋਰ ਗੰਭੀਰ ਦੋਸ਼ ਲਾ ਕੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲੇ ਅਕਸਰ ਚਰਚਾ ਵਿਚ ਰਹਿੰਦੇ ਹਨ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਲੋਟ ਅੰਦਰ ਨਵੇਂ ਉਪ ਪੁਲਸ ਕਪਤਾਨ ਪਵਨਜੀਤ ਸਿੰਘ ਦੀਆਂ ਹਦਾਇਤਾਂ ’ਤੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਮਾਮਲਾ ਮਲੋਟ ਸ਼ਹਿਰ ਦਾ ਹੈ, ਜਿਥੇ ਇਕ ਔਰਤ ਸ਼ਰੀਫ਼ ਵਿਅਕਤੀ ਨੂੰ ਲਿਫਟ ਲੈਣ ਦੇ ਬਹਾਨੇ ਘਰ ਲੈ ਗਈ ਅਤੇ ਜਿਥੇ ਇਕ ਹੋਰ ਔਰਤ ਹਾਜ਼ਰ ਸੀ ਅਤੇ ਦੋਵਾਂ ਵੱਲੋਂ ਉਸ ਵਿਰੁੱਧ ਜਬਰੀ ਛੇੜਛਾੜ ਸਮੇਤ ਦੋਸ਼ਾਂ ਦੀਆਂ ਧਮਕੀਆਂ ਦੇ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਗਏ। ਇਸ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਸਿਟੀ ਮਲੋਟ ਪੁਲਸ ਨੇ ਉਕਤ ਮਹਿਲਾ ਅਤੇ ਉਸ ਦੇ ਸਾਥੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਦੁਰਗਿਆਨਾ ਮੰਦਰ ਪਹੁੰਚੇ ਮੰਤਰੀ ਧਾਲੀਵਾਲ ਤੇ MP ਔਜਲਾ, ਸੰਗਤਾਂ ਨਾਲ ਮਿਲ ਕੇ ਮਨਾਈ ਹੋਲੀ
ਸਿਟੀ ਮਲੋਟ ਪੁਲਸ ਨੇ ਇਸ ਸਬੰਧੀ ਦਿੱਤੀ ਜਾਣਕਾਰੀ ਅਨੁਸਾਰ ਮੱਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੱਬਵਾਲੀ ਮਲਕੋ ਕੀ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਹ ਕੱਲ 3 ਵਜੇ ਦੇ ਕਰੀਬ ਆਪਣੇ ਘਰੇਲੂ ਕੰਮ ਲਈ ਮੋਟਰਸਾਈਕਲ ’ਤੇ ਮਲੋਟ ਸ਼ਹਿਰ ਨੂੰ ਆ ਰਿਹਾ ਸੀ ਕਿ ਟਰੱਕ ਯੂਨੀਅਨ ਨੇੜੇ ਬੱਤੀਆਂ ਵਾਲੇ ਕੱਟ ’ਤੇ ਇਕ ਔਰਤ ਨੇ ਉਸ ਨੂੰ ਕਿਹਾ ਕਿ ਮੇਰੇ ਪੇਟ ਵਿਚ ਦਰਦ ਹੋ ਰਿਹਾ ਹੈ, ਇਸ ਲਈ ਮੈਨੂੰ ਬੱਸ ਸਟੈਂਡ ਨੇੜੇ ਛੱਡ ਦਿੱਤਾ ਜਾਵੇ।
ਮੁਦਈ ਨੇ ਔਰਤ ਦੀ ਮਦਦ ਲਈ ਉਸਨੂੰ ਲਿਫਟ ਦੇ ਦਿੱਤੀ ਅਤੇ ਉਹ ਬੱਸ ਸਟੈਂਡ ਨੇੜੇ ਆਪਣੇ ਘਰ ਲੈ ਗਈ । ਜਿਥੇ ਘਰ ਵਿਚ ਇਕ ਔਰਤ ਹੋਰ ਵੀ ਮੌਜੂਦ ਸੀ ਤੇ ਮੁਦਈ ਤੋਂ ਉਸ ਦੇ ਮੋਟਰਸਾਈਕਲ ਦੀ ਚਾਬੀ ਖੋਹ ਲਈ। ਉਕਤ ਔਰਤਾਂ ਨੇ ਧਮਕੀ ਦਿੱਤੀ ਕਿ ਜਾਂ ਤਾਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੇ ਦਿਓ ਨਹੀਂ ਤਾਂ ਉਸ ਵਿਰੁੱਧ ਘਰ ਅੰਦਰ ਦਾਖਲ ਹੋ ਕੇ ਛੇੜਛਾੜ ਦਾ ਮੁਕੱਦਮਾ ਦਰਜ ਕਰਾਉਣਗੀਆਂ। ਮੁਦਈ ਅਨੁਸਾਰ ਉਹ ਡਰ ਗਿਆ ਅਤੇ ਉਸ ਕੋਲ ਪੈਸੇ ਨਹੀਂ ਸਨ ਜਿਸ ਕਰਕੇ ਔਰਤਾਂ ਨੇ ਉਸ ਦਾ ਮੋਟਰਸਾਈਕਲ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਕਿਹਾ ਕਿ ਪੈਸੇ ਦੇ ਕੇ ਮੋਟਰਸਾਈਕਲ ਲੈ ਜਾਈਂ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਸ਼ਿਕਾਇਤ ਕਰਤਾ ਅਨੁਸਾਰ ਉਹ ਆਪਣੀ ਇੱਜ਼ਤ ਕਰਕੇ ਡਰ ਗਿਆ ਅਤੇ ਬਾਅਦ ਵਿਚ ਉਸ ਨੇ ਇਹ ਗੱਲ ਆਪਣੇ ਭਤੀਜੇ ਨਾਲ ਸਾਂਝੀ ਕੀਤੀ ਜਿਨ੍ਹਾਂ ਨੇ ਪੜਤਾਲ ਕੀਤੀ ਕਿ ਲਿਫਟ ਲੈਣ ਵਾਲੀ ਔਰਤ ਵਿਅਕਤੀ ਨੂੰ ਜਿਸ ਘਰ ਵਿਚ ਲੈ ਕੇ ਗਈ ਸੀ, ਉਸ ਘਰ ਦੀ ਮਾਲਕਣ ਦਾ ਨਾਮ ਊਸ਼ਾ ਪਤਨੀ ਸ਼ਸ਼ੀ ਕੁਮਾਰ ਨੇੜੇ ਟਾਵਰ ਅਮਨ ਨਗਰ ਹੈ ਜਦਕਿ ਦੂਸਰੀ ਔਰਤ ਇਸ ਮਹਿਲਾ ਦੀ ਸਹਿਯੋਗੀ ਹੈ। ਮੁਦਈ ਨੇ ਮਾਮਲੇ ਦੀ ਸਿਟੀ ਮਲੋਟ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਿਟੀ ਮਲੋਟ ਪੁਲਸ ਨੇ ਊਸ਼ਾ ਪਤਨੀ ਸ਼ਸ਼ੀ ਕੁਮਾਰ ਅਤੇ ਇਕ ਨਾਮਲੂਮ ਔਰਤ ਵਿਰੁੱਧ ਮਾਮਲਾ ਦਰਜ ਕਰ ਕੇ ਊਸ਼ਾ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸਦੀ ਸਹਿਯੋਗੀ ਮਹਿਲਾ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਲੋਟ ਵਿਖੇ ਹਨੀ ਟ੍ਰੈਪ ਦਾ ਧੰਦਾ ਲੰਬੇ ਸਮੇਂ ਤੋਂ ਚਲ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਇਕ ਮਹਿਲਾ ਵੱਲੋਂ ਵਪਾਰੀ ਨੂੰ ਹੋਟਲ ਵਿਚ ਸੱਦਣ ਤੋਂ ਬਾਅਦ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਮੋਟੀ ਰਕਮ ਵਸੂਲੀ ਗਈ ਸੀ, ਜਿਸ ਦਾ ਰਾਜ਼ੀਨਾਮਾ ਕਰਾਉਣ ਵਿਚ ਇਕ ਧਾਰਮਿਕ ਸੰਸਥਾ ਨਾਲ ਜੁੜੇ ਵਿਅਕਤੀ ਦੀ ਮੁੱਖ ਭੂਮਿਕਾ ਰਹੀ ਸੀ। ਇਹ ਮਾਮਲਾ ਲੰਬਾ ਸਮਾਂ ਚਰਚਾ ਵਿਚ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਤੇ ਚਾਕੂ ਸਮੇਤ ਘੁੰਮ ਰਹੇ 2 ਨੌਜਵਾਨ ਕਾਬੂ
NEXT STORY