ਪਟਿਆਲਾ, (ਬਲਜਿੰਦਰ)-ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਬੈਨਰ ਹੇਠ ਰੋਸ ਪ੍ਰਦਰਸਨ ਕਰਦੇ ਹੋਏ ਚੀਨੀ ਰਾਸ਼ਟਰਪਤੀ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਗਲਵਾਨ ਘਾਟੀ 'ਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ ਪ੍ਰਦਰਸ਼ਨਕਾਰੀਆਂ ਨੇ ਜਿਥੇ ਚੀਨ ਖਿਲਾਫ ਨਾਅਰੇਬਾਜ਼ੀ ਕੀਤੀ ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਦੇ ਨਾਂ ਦਾ ਮੰਗ-ਪੱਤਰ ਵੀ ਸੌਂਪਿਆ।
ਪ੍ਰਦਰਸ਼ਨਕਾਰੀਆਂ ਮੰਗ ਕਰ ਰਹੇ ਸਨ ਕਿ ਚੀਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਚੀਨ ਦੇ ਸਮਾਨ ਦੇ ਵਿਕਣ 'ਤੇ ਪਾਬੰਦੀ ਲਾਈ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਚੀਨ ਭਾਰਤ ਤੋਂ ਹੀ ਅਰਬਾਂ ਰੁਪਏ ਕਮਾਉਂਦਾ ਹੈ। ਉਸ ਨਾਲ ਹੀ ਆਪਣਾ ਰੱਖਿਆ ਬਜਟ ਵਧਾਉਂਦਾ ਹੈ ਅਤੇ ਉਸ ਨਾਲ ਹੀ ਭਾਰਤ ਖਿਲਾਫ ਕਾਰਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕੋਵਿਡ-19 ਤਹਿਤ ਸ਼ੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ ਤੌਰ 'ਤੇ ਧਿਆਨ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਚੀਨੀ ਸਮਾਨ ਦਾ ਪੂਰਨ ਬਾਈਕਾਟ ਦਾ ਐਲਾਨ ਕੀਤਾ।
ਇਸ ਮੌਕੇ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਅਮਰਜੀਤ ਸਿੰਘ ਰਾਮਗੜੀਆ ਐਕਸ਼ਨ ਕਮੇਟੀ ਪੰਜਾਬ, ਜੋਰਾ ਸਿੰਘ ਚੀਮਾ ਬਹੁਜਨ ਲੇਬਰ ਯੂਨੀਅਨ, ਰਾਜ ਸਿੰਘ ਟੋਡਰਮੈਨ ਪ੍ਰਧਾਨ ਜਬਰ ਵਿਰੋਧੀ ਫਰੰਟ ਪੰਜਾਬ, ਸੁਰਜੀਤ ਸਿੰਘ ਗੋਰੀਆ ਬਸਮਾ ਆਗੂ, ਦਲੀਪ ਸਿੰਘ ਬੁਚੜੇ, ਜਗਤਾਰ ਸਿੰਘ ਮੀਤ ਪ੍ਰਧਾਨ ਬਸਪਾ ਪਟਿਆਲਾ, ਚਮਕੌਰ ਸਿੰਘ ਪ੍ਰਧਾਨ ਪਸ਼ੂ ਪਾਲਣ ਵਿਭਾਗ, ਚਰਨ ਸਿੰਘ ਬੰਬੀਹਾ, ਬਾਬਾ ਸ਼ੇਰ ਸਿੰਘ ਪਟਿਆਲਾ, ਨਰੈਣ ਸਿੰਘ ਘਮਰੌਦਾ, ਬੂਟਾ ਸਿੰਘ ਸਰਪੰਚ ਗੁਲਾਹੜ, ਸਾਹਿਬ ਸਿੰਘ ਦਲਿਤ ਆਗੂ, ਡਾ. ਹਰਮੀਤ ਸਿੰਘ, ਡਾ. ਸਰਬਜੀਤ ਸਿੰਘ ਰੌਣੀ, ਸੂਬੇਦਾਰ ਸ਼ੇਰ ਸਿੰਘ, ਜਰਨੈਲ ਸਿੰਘ ਪੀ. ਡਬਲਯੂ. ਡੀ., ਕਰਨੈਲ ਸਿੰਘ ਯੂਥ ਆਗੂ, ਕਾਲਾ ਸਿੰਘ ਰਾਮਗੜ੍ਹ, ਬਾਬਾ ਗੁਰਕੀਰਤ ਸਿੰਘ ਅੱਚਲ ਮੁੱਖ ਸਲਾਹਕਾਰ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਸਿਹਤ ਮੰਤਰੀ ਵੱਲੋਂ ਕੋਵਿਡ-19 ਦੇ ਮੱਦੇਨਜ਼ਰ IMA ਨੂੰ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ
NEXT STORY