ਬੁਢਲਾਡਾ (ਬਾਂਸਲ) - ਜਿੰਦਲ ਇੰਟਰਨੈਸ਼ਨਲ ਸਕੂਲ ਵੱਲੋਂ ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਪਾਣੀ ’ਚ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ ਅਤੇ ਪੂਰਾ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਪੂਲ ਪਾਰਟੀ ’ਚ ਬੱਚਿਆਂ ਲਈ ਵਾਟਰ ਪਾਰਕ ਦੀ ਤਰ੍ਹਾਂ ਕਈ ਦਿਲਚਸਪ ਐਕਟੀਵਿਟੀਜ਼ ਕਰਵਾਈਆਂ ਗਈਆਂ। ਇਨ੍ਹਾਂ ’ਚ ਰੇਨ ਡਾਂਸ, ਵਾਟਰ ਸਲਾਈਡ, ਸਪਲੈਸ਼ ਪੂਲ, ਵਾਟਰ ਗੇਮਜ਼, ਬਾਲ ਪੂਲ, ਫਲੋਟਿੰਗ ਖੇਡਾਂ, ਵਾਟਰ ਬਾਲ ਰੇਸ, ਮਿਊਜ਼ਿਕ ’ਤੇ ਡਾਂਸ ਅਤੇ ਟੀਮ-ਬਿਲਡਿੰਗ ਗੇਮਾਂ ਸ਼ਾਮਲ ਸਨ। ਬੱਚਿਆਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਰ ਗਤੀਵਿਧੀ ’ਚ ਉਤਸ਼ਾਹ ਨਾਲ ਹਿੱਸਾ ਲਿਆ।
ਸਕੂਲ ਚੇਅਰਮੈਨ ਪ੍ਰਦੀਪ ਜਿੰਦਲ, ਨਿਸ਼ਾਂਤ ਜੈਨ, ਪ੍ਰਿੰਸੀਪਲ ਰਾਜਨ ਖੁਰਾਨਾ, ਕੋਆਰਡੀਨੇਟਰ ਮੈਮ ਕਿਰਨ ਮਠਾੜੂ, ਕੋਆਰਡੀਨੇਟਰ ਨਿਸ਼ਾ ਅਤੇ ਅਧਿਆਪਕਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਬੱਚਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ। ਹਰ ਗਤੀਵਿਧੀ ਨਿਗਰਾਨੀ ਹੇਠ ਕਰਵਾਈ ਗਈ ਤਾਂ ਜੋ ਬੱਚੇ ਸੁਰੱਖਿਅਤ ਢੰਗ ਨਾਲ ਮਨੋਰੰਜਨ ਦਾ ਆਨੰਦ ਮਾਣ ਸਕਣ। ਇਸ ਮੌਕੇ ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ’ਚ ਆਤਮ-ਵਿਸ਼ਵਾਸ, ਟੀਮ ਭਾਵਨਾ, ਸਮਾਜਿਕ ਮਿਲਾਪ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ। ਬੱਚਿਆਂ ਨੇ ਵੀ ਇਸ ਪੂਲ ਪਾਰਟੀ ਨੂੰ ਬੇਹੱਦ ਪਸੰਦ ਕੀਤਾ ਅਤੇ ਇਸ ਨੂੰ ਆਪਣੇ ਸਕੂਲੀ ਜੀਵਨ ਦਾ ਇਕ ਯਾਦਗਾਰ ਦਿਨ ਦੱਸਿਆ। ਸਕੂਲ ਵੱਲੋਂ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਸਿੱਖਿਆਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਤੇਜ਼ ਰਫ਼ਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ 2 ਔਰਤਾਂ ਦੀ ਮੌਤ
NEXT STORY