ਫਿਰੋਜ਼ਪੁਰ (ਮਲਹੋਤਰਾ): ਇਕ ਨਾਬਾਲਗ ਕੁੜੀ ਨੇ ਆਪਣੀ ਮਾਸੀ ਦੇ ਖ਼ਿਲਾਫ਼ ਨੌਕਰੀ ਦੁਆਉਣ ਦੇ ਨਾਂ ’ਤੇ ਉਸ ਨੂੰ ਕਈ ਲੋਕਾਂ ਦੀ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ਲਾਏ ਹਨ। ਮਾਮਲਾ ਹਾਊਸਿੰਗ ਬੋਰਡ ਕਾਲੋਨੀ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ 15 ਸਾਲ ਦੀ ਪੀਡ਼ਤ ਲਡ਼ਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਮਾਂ ਕਤਲ ਕੇਸ ’ਚ ਕੇਂਦਰੀ ਜੇਲ ਵਿਚ ਬੰਦ ਹੈ। ਉਹ ਆਪਣੀ ਨਾਨੀ ਦੇ ਘਰ ਰਹਿੰਦੀ ਹੈ। ਉਸ ਨੇ ਦੱਸਿਆ ਕਿ 4 ਮਈ ਨੂੰ ਰਾਤ 8:30 ਵਜੇ ਉਸਦੀ ਮਾਸੀ ਨਾਨ੍ਹੋ ਉਰਫ ਰਾਣੋ ਵਾਸੀ ਬਸਤੀ ਟੈਕਾਂਵਾਲੀ ਤੇ ਪ੍ਰਸ਼ੌਤਮ ਉਰਫ ਛੋਤੀ ਪ੍ਰਧਾਨ ਉਨ੍ਹਾਂ ਦੇ ਘਰ ਆਏ ਤੇ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਸਦੀ ਨੌਕਰੀ ਦੀ ਗੱਲ ਕਰਨੀ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ
ਪੀੜਤਾ ਅਨੁਸਾਰ ਉਕਤ ਦੋਵੋਂ ਉਸ ਨੂੰ ਹਾਊਸਿੰਗ ਬੋਰਡ ਕਾਲੋਨੀ ਦੇ ਇੱਕ ਕੁਆਟਰ ’ਚ ਲੈ ਗਏ, ਜਿੱਥੇ ਬਲਜਿੰਦਰ ਸਿੰਘ, ਨੰਨਾ ਤੇ ਉਨ੍ਹਾਂ ਦਾ ਇਕ ਹੋਰ ਸਾਥੀ ਪਹਿਲਾਂ ਹੀ ਮੌਜੂਦ ਸਨ। ਲਡ਼ਕੀ ਨੇ ਦੋਸ਼ ਲਾਏ ਕਿ ਸਭ ਤੋਂ ਪਹਿਲਾਂ ਬਲਜਿੰਦਰ ਸਿੰਘ ਨੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਿਸ ਤੋਂ ਬਾਅਦ ਨੰਨਾ, ਛੋਤੀ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਨੇ ਵੀ ਉਸ ਨਾਲ ਜ਼ਬਰੀ ਰੇਪ ਕੀਤਾ। ਤਡ਼ਕੇ ਉਹ ਮੌਕਾ ਮਿਲਣ ’ਤੇ ਉਥੋਂ ਭੱਜ ਨਿਕਲੀ ਤੇ ਆਪਣੀ ਇਕ ਹੋਰ ਮਾਸੀ ਰਜਨੀ ਨੂੰ ਪੂਰੀ ਗੱਲ ਦੱਸੀ, ਜਿਸ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਥਾਣਾ ਵੁਮੈਨ ਸੈੱਲ ਦੀ ਐੱਸ. ਆਈ. ਰਜਵੰਤ ਕੌਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਦੋਸ਼ਣ ਨਾਨ੍ਹੋ ਉਰਫ ਰਾਣੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਡਾਕਟਰ ਦੇਣ ਲੱਗੇ ਅਸਤੀਫ਼ੇ, ਨਾਜ਼ੁਕ ਬਣੇ ਹਾਲਾਤ
ਉਧਰ ਇਸ ਮਾਮਲੇ ’ਚ ਨਾਮਜ਼ਦ ਬਲਜਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰਦਿਆਂ ਕਿਹਾ ਕਿ ਜੋ ਲਡ਼ਕੀ ਉਨ੍ਹਾਂ ਦੇ ਖਿਲਾਫ ਜ਼ਬਰਦਸਤੀ ਕਰਨ ਦੇ ਦੋਸ਼ ਲਗਾ ਰਹੀ ਹੈ, ਉਹ ਉਨ੍ਹਾਂ ਦੀ ਬੱਚੀਆਂ ਦੇ ਬਰਾਬਰ ਹੈ, ਉਹ ਕਦੇ ਵੀ ਅਜਿਹਾ ਨਹੀਂ ਕਰ ਸਕਦੇ। ਜਿਸ ਸਮੇਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਤਦ ਉਹ ਫਿਰੋਜ਼ਪੁਰ ’ਚ ਹੀ ਨਹੀਂ ਸਨ। ਉਹ ਦਿੱਲੀ ਕਿਸਾਨ ਅੰਦੋਲਨ ’ਚ ਗਏ ਸਨ ਤੇ ਉਥੋਂ ਵਾਪਸ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤਕ ਰੰਜਿਸ਼ ਦੇ ਅਧੀਨ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਕੋਰੋਨਾ' ਕਾਰਨ ਰਾਜਿੰਦਰਾ ਹਸਪਤਾਲ 'ਚ ਗੂੰਜ ਰਹੀਆਂ ਮੌਤ ਦੀਆਂ ਚੀਕਾਂ, 24 ਘੰਟੇ 'ਚ 31 ਲੋਕਾਂ ਦੀ ਗਈ ਜਾਨ
NEXT STORY