ਫਿਰੋਜ਼ਪੁਰ (ਮਲਹੋਤਰਾ): ਸੋਮਵਾਰ ਰਾਤ ਕਿਸੇ ਅਣਪਛਾਤੇ ਲੋਕਾਂ ਵਲੋਂ ਪਿੰਡ ਆਰਫਕੇ ਦੇ ਸਰਕਾਰੀ ਸਕੂਲ ਦੇ ਬਾਹਰ ਖ਼ਾਲਿਸਤਾਨੀ ਨਾਅਰੇ ਲਿਖ ਦਿੱਤੇ ਗਏ।ਘਟਨਾ ਦੀ ਸੂਚਨਾ ਪਿੰਡ ਵਾਲਿਆਂ ਨੇ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਇਹ ਨਾਅਰੇ ਮਿਟਵਾ ਦਿੱਤੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਆਰਫਕੇ 'ਚ ਸਰਕਾਰੀ ਸਮਾਰਟ ਸੀ.ਸੈ: ਸਕੂਲ ਦੇ ਮੇਨ ਗੇਟ ਅਤੇ ਕੰਧਾਂ 'ਤੇ ਕਿਸੇ ਅਣਪਛਾਤੇ ਲੋਕਾਂ ਵਲੋਂ ਕਾਲੀ ਸਿਆਹੀ ਦੇ ਨਾਲ ਖ਼ਾਲਿਸਤਾਨੀ ਸਮਰੱਥਕ ਨਾਅਰੇ ਲਿਖ ਦਿੱਤੇ ਗਏ।

ਇਸ ਸਬੰਧੀ ਪਤਾ ਚੱਲਦੇ ਹੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਜਾਂਚ ਦੀ ਮੰਗ ਕੀਤੀ ਗਈ। ਥਾਣਾ ਆਰਫਕੇ ਮੁੱਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਗੇਟ ਅਤੇ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਰਿਆਂ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਸਿੱਖਿਆ ਵਿਭਾਗ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੇ ਦੇਸ਼-ਪੱਧਰੀ ਪਸਾਰ ਲਈ ਹੋਈਆਂ ਪੱਬਾਂ-ਭਾਰ
NEXT STORY