ਫਰੀਦਕੋਟ (ਜਗਤਾਰ ਦੁਸਾਂਝ)- ਲੋਹੜੀ ਦਾ ਤਿਉਹਾਰ ਬੜਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇੱਕ ਸਮਾਂ ਹੁੰਦਾ ਸੀ ਜੇਕਰ ਕਿਸੇ ਦੇ ਘਰ ਖੁਸ਼ੀ ਆਉਂਦੀ ਸੀ ਜਾਂ ਕਿਸੇ ਮੁੰਡੇ ਨੇ ਜਨਮ ਲਿਆ ਹੋਵੇ ਅਤੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ ਤਾਂ ਹੀ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਸੀ ਪਰ ਜੇਕਰ ਉਸ ਸਮੇਂ ਘਰ 'ਚ ਕੁੜੀ ਪੈਦਾ ਹੁੰਦੀ ਸੀ ਤਾਂ ਲੋਹੜੀ ਦਾ ਤਿਉਹਾਰ ਤਾਂ ਕੀ ਮਨਾਉਣਾ ਘਰ 'ਚੋਂ ਖੁਸ਼ੀਆਂ ਵੀ ਗਾਇਬ ਹੋ ਜਾਂਦੀਆਂ ਸਨ। ਹੁਣ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਤਾਂ ਕੁੜੀਆਂ ਦੀ ਕਦਰ ਹੋਣੀ ਸ਼ੁਰੂ ਹੋ ਗਈ ਹੈ। ਹੁਣ ਕੁੜੀਆਂ ਪੈਦਾ ਹੋਣ 'ਤੇ ਵੀ ਲੋਹੜੀ ਦੇ ਤਿਉਹਾਰ 'ਤੇ ਖੁਸ਼ੀਆਂ ਮਨਾਈਆਂ ਜਾਣ ਲਗੀਆਂ ਹਨ । ਇਸ ਦੌਰਾਨ ਅਜਿਹੀ ਹਕੀਕਤ ਦੇਖਣ ਨੂੰ ਮਿਲੀ ਜਿਥੇ ਫਰੀਦਕੋਟ ਦੇ ਕਸਬਾ ਜੈਤੋ ਤੋਂ ਇੱਕ ਪਰਿਵਾਰ ਨੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਆਪਣੇ ਘਰ 'ਚ ਵਿਆਹ ਵਰਗਾ ਮਾਹੌਲ ਬਣਾ ਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ।
ਇਹ ਵੀ ਪੜ੍ਹੋ : ਸ਼ਹੀਦ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਦੱਸ ਦੇਈਏ ਇਸ ਪਰਿਵਾਰ ਦੇ ਮੁਖੀ ਨੇ ਆਪਣੀਆਂ 8 ਪੋਤੀਆਂ ਬਾਅਦ ਨੌਵੀਂ ਪੜਪੋਤੀ ਦੀ ਖੁਸ਼ੀ 'ਚ ਇਹ ਵਿਆਹ ਵਰਗਾ ਮਹੌਲ ਬਣਾ ਲਿਆ । ਘਰ ਵਿਚ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਆਂਢ-ਗੁਆਂਢ ਦੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਬੋਲੀਆਂ ਪਾਉਣ ਉਪਰੰਤ ਡੀ. ਜੇ. ਲਗਾਏ ਗਏ । ਇਹ ਵੀ ਜਾਨਕਰੀ ਮਿਲੀ ਹੈ ਕੇ ਜਦੋਂ ਇਹ ਪੜਪੋਤੀ ਨੇ ਜਨਮ ਲਿਆ ਸੀ ਤਾਂ ਹਸਪਤਾਲ ਤੋਂ ਘਰ ਤੱਕ ਪੜਪੋਤੀ ਨੂੰ ਲਿਆਉਂਦੇ ਸਮੇਂ ਕਾਰ ਨੂੰ ਫੁੱਲਾਂ ਨਾਲ ਸਜਾ ਕੇ ਤੇ ਭੰਗੜੇ ਪਾਉਂਦੇ ਹੋਏ ਜਸ਼ਨ ਮਨਾਏ ਗਏ ਸਨ।
ਇਹ ਵੀ ਪੜ੍ਹੋ ਮੌਸਮ ਵਿਭਾਗ ਦਾ ਰੈੱਡ ਅਲਰਟ, ਗੁਰੂ ਨਗਰੀ ’ਚ ਲੋਹੜੀ ਮੌਕੇ ਸ਼ਾਮ ਨੂੰ ਤਾਪਮਾਨ 1 ਡਿਗਰੀ ਤੱਕ ਹੋਣ ਦੀ ਸੰਭਾਵਨਾ
ਇਸ ਮੌਕੇ ਘਰ ਦੇ ਮੁਖੀ ਦੌਲਤ ਸਿੰਘ ਪੜਦਾਦਾ ਨੇ ਦੱਸਿਆ ਕਿ ਉਸਦੇ ਘਰ ਜੋ ਅੱਜ ਖੁਸ਼ੀ ਦਾ ਮਹੌਲ ਹੈ, ਉਹ ਉਸਦੀ ਨੌਵੀਂ ਪੜਪੋਤੀ ਦੇ ਆਉਣ ਕਰਕੇ ਬਣਿਆ ਹੈ। ਉਸ ਦੀਆਂ 8 ਪੋਤੀਆਂ, 2 ਦੋਤੀਆਂ ਅਤੇ ਨੌਵੀਂ ਪੜਪੋਤੀ ਹੈ। ਉਨ੍ਹਾਂ ਦੱਸਿਆ ਕਿ ਇਕੱਲੀ ਲੋਹੜੀ ਹੀ ਨਹੀਂ ਇਨ੍ਹਾਂ ਦੇ ਜਨਮ ਦਿਨ ਵੀ ਇਸੇ ਤਰ੍ਹਾਂ ਖੁਸ਼ੀ ਨਾਲ ਮਨਾਏ ਜਾਂਦੇ ਹਨ । ਇਸ ਮੌਕੇ ਕੁੜੀ ਦੇ ਦਾਦਾ ਜੋਰਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਉਨ੍ਹਾਂ ਦੇ ਘਰ ਪਰਮਾਤਮਾ ਨੇ ਇੰਨੀਆਂ ਧੀਆਂ ਦੀ ਦਾਤ ਬਖਸ਼ੀ ਹੈ ਹਰ ਪਰਿਵਾਰ ਨੂੰ ਕੁੜੀਆਂ ਦੀ ਕਦਰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੋਹੜੀ ਮੌਕੇ ਛਿੜੀ ਕੰਬਣੀ, ਸ਼ਿਮਲਾ ਤੇ ਡਲਹੌਜ਼ੀ ਨਾਲੋਂ ਵੀ ਠੰਡਾ ਰਿਹਾ ਗੁਰਦਾਸਪੁਰ, ਇਨ੍ਹਾਂ ਸ਼ਹਿਰਾਂ ਲਈ ਅਲਰਟ ਜਾਰੀ
ਇਸ ਮੌਕੇ ਦੌਲਤ ਦੀ ਭਾਣਜੀ, ਨੂੰਹ ਅਤੇ ਭੈਣ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਖੁਸ਼ੀਆਂ ਭਰਿਆ ਹਨ। ਉਨ੍ਹਾਂ ਕਿਹਾ ਸਾਡਾ ਸਾਰਾ ਪਰਿਵਾਰ ਧੀਆਂ ਦੀ ਪੁੱਤਰਾਂ ਨਾਲੋਂ ਵੱਧ ਕਦਰ ਕਰਦਾ ਹੈ, ਅਸੀਂ ਚਾਹੁੰਦੇ ਹਾਂ ਹਰ ਘਰ 'ਚ ਅਜਿਹੀਆਂ ਖੁਸ਼ੀਆਂ ਦੇਖਣ ਨੂੰ ਮਿਲਣ ਤਾਂ ਜੋ ਲੋਕ ਧੀਆਂ ਦੀ ਕਦਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਪੂਰਨਬੰਦੀ ਰਹੇਗੀ
NEXT STORY