ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਵਿਖੇ ਜ਼ਰੂਰੀ ਕੰਮ ਕਰਨ ਅਤੇ ਜਲ ਭੰਡਾਰ ਵਿੱਚ ਪਾਣੀ ਭਰਨ ਲਈ ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਪੂਰਨ ਬੰਦੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਹਪੁਰਕੰਡੀ ਡੈਮ ਦੇ ਆਰਜ਼ੀ ਗੇਟ ਬੰਦ ਕਰਨ ਅਤੇ ਡੈਮ ਵਿੱਚ ਪਾਣੀ ਭਰਨ ਆਦਿ ਜਿਹੇ ਜ਼ਰੂਰੀ ਕੰਮਾਂ ਲਈ 15 ਜਨਵਰੀ 2024 ਤੋਂ 14 ਫ਼ਰਵਰੀ 2024 ਤੱਕ (ਦੋਵੇਂ ਦਿਨਾਂ ਸਮੇਤ) 31 ਦਿਨਾਂ ਵਾਸਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਦੀ ਪੂਰਨ ਬੰਦੀ ਹੋਵੇਗੀ।
ਸਿਹਤ ਵਿਭਾਗ ਅਮਰਗੜ੍ਹ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਦਿੱਤੀ ਜਾਣਕਾਰੀ
NEXT STORY