ਨਵੀਂ ਦਿੱਲੀ, (ਭਾਸ਼ਾ)- ਦੂਰਸੰਚਾਰ ਸੇਵਾਦਾਤਾ ਭਾਰਤੀ ਏਅਰਟੈੱਲ ਨੇ ਉਸ ਦੇ ਨੈੱਟਵਰਕ ’ਤੇ ਸਪੈਮ’-ਰੋਕੂ ਏ. ਆਈ.-ਸੰਚਾਲਿਤ ਹੱਲ ਪੇਸ਼ ਕਰਨ ਦੇ ਢਾਈ ਮਹੀਨਿਆਂ ਦੇ ਅੰਦਰ 8 ਅਰਬ ‘ਸਪੈਮ’ ਕਾਲਾਂ ਦੀ ਪਛਾਣ ਕੀਤੀ ਹੈ ਅਤੇ 80000 ਕਰੋਡ਼ ‘ਸਪੈਮ’ ਮੈਸੇਜ ਰੋਕੇ ਹਨ। ‘ਸਪੈਮ’ ਕਾਲ ਅਤੇ ਮੈਸੇਜ ਤੋਂ ਮੰਤਵ ਧੋਖਾਦੇਹੀ ਅਤੇ ਫਰਜ਼ੀ ਕਾਲ ਅਤੇ ਮੈਸੇਜ ਤੋਂ ਹੈ।
ਏਅਰਟੈੱਲ ਸਾਈਬਰ ਧੋਖਾਦੇਹੀ ਦੇ ਤਰੀਕਿਆਂ ਦਾ ਵਿਸ਼ਲੇਸ਼ਣ ਅਤੇ ਧੋਖੇਬਾਜ਼ਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਉਸ ਦੇ ਗਾਹਕਾਂ ਨੂੰ ਅਜਿਹੀਆਂ ਕਾਲਾਂ ਆਉਣ ’ਤੇ ਫੋਨ ’ਤੇ ‘ਸ਼ੱਕੀ ਸਪੈਮ’ ਦਾ ਮੈਸੇਜ ਲਿਖਿਆ ਵਿਖਾਈ ਦਿੰਦਾ ਹੈ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉੱਨਤ ‘ਐਲਗੋਰਿਦਮ’ ਦਾ ਫਾਇਦਾ ਉਠਾਉਂਦੇ ਹੋਏ ਏ. ਆਈ.-ਸੰਚਾਲਿਤ ਨੈੱਟਵਰਕ ਨੇ ਹਰ ਦਿਨ ਲੱਗਭਗ 10 ਲੱਖ ਧੋਖਾਦੇਹੀ ਭਰੇ ਫੋਨ ਅਤੇ ਮੈਸੇਜ ਦੀ ਪਛਾਣ ਕੀਤੀ ਹੈ। ਰਿਕਾਰਡ ਰੂਪ ’ਚ ਏਅਰਟੈੱਲ ਨੈੱਟਵਰਕ ’ਤੇ ਸਾਰੀਆਂ ਕਾਲਾਂ ’ਚੋਂ 6 ਫ਼ੀਸਦੀ ਅਤੇ ਸਾਰੇ ਮੈਸੇਜ (ਐੱਸ. ਐੱਮ. ਐੱਸ.) ’ਚੋਂ 2 ਫ਼ੀਸਦੀ ਨੂੰ ‘ਸਪੈਮ’ ਦੇ ਤੌਰ ’ਤੇ ਪਛਾਣਿਆ ਗਿਆ।
ਦਿੱਲੀ ’ਚ ਸਭ ਤੋਂ ਵੱਧ ‘ਸਪੈਮ’ ਕਾਲਾਂ ਦੇ ਮਾਮਲੇ ਸਾਹਮਣੇ ਆਏ। ਇਸ ’ਚ ਕਿਹਾ ਗਿਆ, ‘‘ਭਾਰਤ ਦੇ ਪਹਿਲੇ ਸਪੈਮ-ਰੋਕੂ ਨੈੱਟਵਰਕ ਭਾਰਤੀ ਏਅਰਟੈੱਲ ਨੇ ਆਪਣੇ ਏ. ਆਈ.-ਸੰਚਾਲਿਤ ਸਪੈਮ-ਰੋਕੂ ਹੱਲ ਨੂੰ ਪੇਸ਼ ਕਰਨ ਦੇ ਢਾਈ ਮਹੀਨਿਆਂ ਦੇ ਅੰਦਰ ਹੀ 8 ਅਰਬ ‘ਸਪੈਮ’ ਕਾਲ ਅਤੇ 8000 ਕਰੋਡ਼ ‘ਸਪੈਮ’ ਮੈਸੇਜ ਨੂੰ ਪਛਾਣਿਆ ਹੈ।
ਏਅਰਟੈੱਲ ਨੇ ਪਾਇਆ ਕਿ ਹੈਰਾਨੀਜਨਕ ਢੰਗ ਨਾਲ ਅਜਿਹੇ 35 ਫ਼ੀਸਦੀ ਮਾਮਲਿਆਂ ਨੇ ਲੈਂਡਲਾਈਨ ਟੈੱਲੀਫੋਨ ਦੀ ਵਰਤੋਂ ਕੀਤੀ ਹੈ।
WhatsApp 'ਚ ਹੁਣ ਆਏਗਾ ਚੈਟਿੰਗ ਦਾ ਅਸਲੀ ਮਜ਼ਾ, ਆ ਗਿਆ ਬੇਹੱਦ ਸ਼ਾਨਦਾਰ ਫੀਚਰ
NEXT STORY