ਲੁਧਿਆਣਾ (ਮਹੇਸ਼)-ਬਸਤੀ ਜੋਧੇਵਾਲ ਇਲਾਕੇ ਤੋਂ ਵਿਆਹ ਦੀ ਨੀਅਤ ਨਾਲ ਅਗਵਾ ਕੀਤੀਆਂ ਗਈਆਂ 2 ਨਾਬਾਲਗ ਲੜਕੀਆਂ ਨੂੰ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਸਹੀ ਸਲਾਮਤ ਮੁਕਤ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ। ਥਾਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਚ ਟਿੱਬਾ ਰੋਡ ਨਿਊਂ ਪ੍ਰੀਤ ਨਗਰ ਸਾਹਿਲ ਸ਼ਰਮਾ ਅਤੇ ਕਾਕੋਵਾਲ ਰੋਡ ਹੀਰਾ ਨਗਰ ਦਾ ਗਗਨ ਸ਼ਰਮਾ ਹੈ, ਜਿਨ੍ਹਾਂ 'ਚੋਂ ਇਕ ਮੁਲਜ਼ਮ ਸਾਹਿਲ ਸ਼ਰਮਾ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਹਿਲ ਖਿਲਾਫ 16 ਸਾਲ ਦੀ ਨਾਬਾਲਗ ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ 6 ਦਿਨ ਪਹਿਲਾਂ ਅਗਵਾ ਦਾ ਕੇਸ ਦਰਜ ਕੀਤਾ ਗਿਆ ਸੀ, ਜਦ ਕਿ ਗਗਨ ਖਿਲਾਫ 15 ਸਾਲਾ ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਹੋਇਆ ਸੀ। ਦੋਵੇਂ ਹੀ ਨਾਬਾਲਗਾਂ ਨੂੰ ਉਸ ਸਮੇਂ ਵਰਗਲਾ ਕੇ ਲੈ ਜਾਇਆ ਗਿਆ, ਜਦੋਂ ਉਹ ਘਰੋਂ ਸਕੂਲ ਪੜ੍ਹਨ ਲਈ ਗਈਆਂ ਸਨ।
ਨੌਜਵਾਨ ਨੂੰ ਅਗਵਾ ਕਰ ਕੇ ਲਾਇਆ ਬਿਜਲੀ ਦਾ ਕਰੰਟ
NEXT STORY