ਗੁਰੂਹਰਸਹਾਏ(ਸੁਨੀਲ ਵਿੱਕੀ ਆਵਲਾ)- ਸ਼ਹਿਰ ਅੰਦਰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਜੋ ਕਿ ਵੱਖ-ਵੱਖ ਬਾਜ਼ਾਰਾਂ 'ਚ ਜਾ ਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪਰੇਸ਼ਾਨ ਕਰਦਾ ਹੈ, ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੇ ਸੰਬੰਧਿਤ ਸਰਕਾਰੀ ਅਦਾਰੇ ਦੇ ਮੁਲਾਜ਼ਮਾਂ ਨੂੰ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਤੁਰੰਤ ਫੜ ਕੇ ਕਿਸੇ ਸੇਧ ਸੁਧਾਰ ਵਿੱਚ ਰੱਖਿਆ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਮੇਨ ਬਾਜ਼ਾਰ, ਫਰੀਦਕੋਟ ਰੋਡ, ਮੁਕਤਸਰ ਰੋਡ ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਇਕ ਵਿਅਕਤੀ ਜੋ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਲੱਗਦਾ ਹੈ ਤੇ ਉਸ ਨੇ ਹੱਥ ਵਿੱਚ ਇੱਕ ਲੰਮੀ ਸੋਟੀ ਫੜੀ ਹੋਈ ਹੈ ਤੇ ਬਾਜ਼ਾਰ 'ਚ ਕੰਮ ਕਰਨ ਆਏ ਰਾਹਗੀਰਾਂ ਨੂੰ ਸੋਟੀ ਦਿਖਾ ਕੇ ਪਰੇਸ਼ਾਨ ਕਰਦਾ ਹੈ ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, ਥਾਣਾ ਮੁਖੀਆਂ ਸਣੇ 50 ਕਰਮਚਾਰੀਆਂ ਦੇ ਤਬਾਦਲੇ
ਇਸ ਤੋਂ ਇਲਾਵਾ ਜ਼ਮੀਨ 'ਤੇ ਪਏ ਇੱਟਾਂ ਰੋੜੇ ਜਾਂ ਕੋਈ ਹੋਰ ਚੀਜ਼ ਹੱਥ ਵਿੱਚ ਫੜ ਕੇ ਦੁਕਾਨਦਾਰ ਨੂੰ ਮਾਰ ਕੇ ਡਰਾਉਂਦਾ ਹੈ ਤੇ ਕਹਿੰਦਾ ਹੈ ਜਿਸ ਨੇ ਵੀ ਉਸਨੂੰ ਫੜਿਆ ਤਾਂ ਉਹ ਉਸਨੂੰ ਮਾਰੇਗਾ ਤੇ ਦੁਕਾਨਦਾਰ ਡਰ ਕੇ ਸਹਿਮ ਕੇ ਬੈਠ ਜਾਂਦੇ ਹਨ। ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਅਪੀਲ ਕੀਤੀ ਕਿ ਇਸ ਵਿਅਕਤੀ ਨੂੰ ਫੜ ਕੇ ਕਿਸੇ ਸੁਰੱਖਿਆ ਜਗ੍ਹਾ 'ਚ ਰੱਖਿਆ ਜਾਵੇ ਤੇ ਇਸ ਦਾ ਇਲਾਜ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਵੇਲੇ ਵੀ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮੋਟਰਸਾਈਕਲ ਸਵਾਰ ਚੋਰਾਂ ਨੇ ਦੁਕਾਨ ਦੇ ਬਾਹਰ ਪਿਆ ਸਾਮਾਨ ਕੀਤਾ ਚੋਰੀ
NEXT STORY