ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਦੇਸ਼ ਜਾਣ ਦੀ ਇਜ਼ਾਜਤ ਨਾ ਮਿਲਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਮੰਤਰੀ ਅਮਨ ਅਰੋੜਾ ਨੇ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਦਾ ਦੌਰਾ ਕਰਨ ਲਈ ਜਾਣਾ ਸੀ ਪਰ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ- ਕਿਸਾਨਾਂ ਦੇ ਖੇਤਾਂ 'ਚ ਹੋਵੇਗੀ ਫ਼ਸਲਾਂ ਦੀ ਜਾਂਚ, CM ਮਾਨ ਨੇ PAU ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਜ਼ਿਕਰਯੋਗ ਹੈ ਕਿ ਮੰਤਰੀ ਅਮਨ ਅਰੋੜਾ ਦੇ ਨਾਲ 13 ਹੋਰ ਲੋਕਾਂ ਨੇ ਵਿਦੇਸ਼ ਜਾਣ ਦੀ ਮਨਜ਼ੂਰੀ ਵਿਦੇਸ਼ ਮੰਤਰਾਲੇ ਤੋਂ ਮੰਗੀ ਸੀ। ਇਨ੍ਹਾਂ 13 ਲੋਕਾਂ 'ਚ 8 ਸੂਬਿਆਂ ਅਤੇ ਕੇਂਦਰ ਸਰਕਾਰ ਦੀਆਂ 5 ਸੰਸਥਾਵਾਂ ਨਾਲ ਸਬੰਧਿਤ ਲੋਕਾਂ ਨੇ ਵਿਦੇਸ਼ 'ਚ ਹੋਣ ਵਾਲੇ ਸੈਮੀਨਾਰਾਂ 'ਚ ਜਾਣ ਦੀ ਇੱਛਾ ਪ੍ਰਗਟਾਈ ਸੀ। ਇਸ ਸੂਚੀ 'ਚ ਨਾ ਸਿਰਫ਼ ਮੰਤਰੀ ਅਮਨ ਅਰੋੜਾ ਹੀ ਸ਼ਾਮਲ ਹੈ ਸਗੋਂ ਹੋਰ ਸਿਆਸੀ ਆਗੂਆਂ ਤੋਂ ਇਲਾਵਾ ਟੈਕਨੋਕਰੇਟ ਅਤੇ ਨੌਕਰਸ਼ਾਹ ਵੀ ਸ਼ਾਮਲ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਬਿਆਨ, 24 ਸਤੰਬਰ ਨੂੰ ਲਾਰੈਂਸ ਦਾ ਹੋ ਸਕਦਾ ਹੈ ਐਨਕਾਊਂਟਰ
NEXT STORY