ਭਦੌੜ (ਰਾਕੇਸ਼)- ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਨੈਣੇਵਾਲ ਤੇ ਸੰਧੂਕਲਾਂ ਦੇ ਵਿਚਕਾਰ ਇਕ ਮੋਟਰਸਾਈਕਲ ਦੀ ਚੈਨ ਟੁੱਟਣ ਦੇ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ’ਚ ਵੱਜ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।ਥਾਣਾ ਭਦੌੜ ਦੇ ਹੌਲਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਗਸੀਰ ਸਿੰਘ ਸੀਰਾ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਅਤਲਾਖੁਰਦ ਜ਼ਿਲ੍ਹਾ (ਮਾਨਸਾ) ਜੋ ਕਿ ਆਪਣੇ ਡੀਲਕਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਭੂਆ ਨੂੰ ਮਿਲਣ ਦੇ ਲਈ ਭਦੌੜ ਵਿਖੇ ਆ ਰਿਹਾ ਸੀ ਪਰ ਪਿੰਡ ਨੈਣੇਵਾਲ ਤੇ ਸੰਧੂਕਲਾਂ ਦੇ ਵਿਚਕਾਰ ਮੋਟਰਸਾਈਕਲ ਦੀ ਚੈਨ ਟੁੱਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ’ਚ ਵੱਜਣ ਕਾਰਨ ਜਗਸੀਰ ਸਿੰਘ ਸੀਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'
ਹੌਲਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਜਗਸੀਰ ਸਿੰਘ ਸੀਰਾ ਦੀ ਪਤਨੀ ਹਰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਾਬਾਲਗ ਮੁੰਡੇ ਦੀ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਤੜਥੱਲੀ, ਵੇਖ ਹਰ ਕੋਈ ਹੈਰਾਨ
NEXT STORY