ਮਾਨਸਾ (ਮਿੱਤਲ)- ਕੋਰੋਨਾ ਵਾਈਰਸ ਦੀ ਬੀਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਮਾਨਸਾ ਜ਼ਿਲੇ ਵਿਚ ਭੇਜੀ ਸੈਨੇਟਾਈਜ਼ਰ ਦਵਾਈ ਦਾ ਛਿੜਕਾਅ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ ਦੇ ਘਰ ਤੋਂ ਸ਼ੁਰੂ ਕੀਤਾ ਗਿਆ ਹੈ। ਇਸਦੀ ਸੂਰੁਆਤ ਬਕਾਇਦਾ ਤੌਰ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਨੇ ਕਰਵਾਈ ਹੈ। ਦੱਸਿਆ ਕਿ ਸਰਕਾਰ ਵੱਲੋਂ ਜਿਹੜੇ ਇਲਾਕੇ ਵਿਚ ਸੈਨੇਟਾਈਜ਼ਰ ਕਿਸੇ ਕਾਰਨ ਨਹੀਂ ਕਰਵਾਈ ਜਾ ਸਕੀ, ਉਨਾਂ ਥਾਵਾਂ ਤੇ ਇਸ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਅਕਾਲੀ ਦਲ ਆਮ ਲੋਕਾਂ, ਗਰੀਬਾਂ ਤੇ ਅੱਜ ਰੁਜ਼ਗਾਰ ਖੁਸਣ ਕਾਰਨ ਭੁੱਖਮਰੀ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ,ਉਨਾਂ ਦੀ ਬਾਂਹ ਫੜੇਗਾ। ਉਨਾਂ ਕਿਹਾ ਕਿ ਕੋਰੋਨਾ ਵਾਈਰਸ ਨਾਮੀ ਬੀਮਾਰੀ ਇਕ ਕੁਦਰਤ ਦੀ ਕਰੋਪੀ ਹੈ,ਜਿਸ ਦਾ ਸਾਹਮਣਾ ਤੇ ਟਾਕਰਾ ਸਾਨੂੰ ਮਿਲ ਕੇ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਇਸ ਖੇਤਰ ਵਿਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਰਾਸ਼ਨ ,ਦਵਾਈ ਆਦਿ ਦੀ ਕੋਈ ਜ਼ਰੂਰਤ ਹੋਵੇ ਤਾਂ ਅਕਾਲੀ ਦਲ ਉਸ ਦੇ ਦਰਵਾਜ਼ੇ ਤੇ ਜਾ ਕੇ ਇਹ ਵਸਤਾਂ ਉਸਨੂੰ ਮੁਹੱਈਆ ਕਰਵਾਏਗਾ। ਉਨਾਂ ਕਿਹਾ ਕਿ ਇਸ ਦਵਾਈ ਦਾ ਛਿੜਕਾੳ ਭੀਖੀ ਤੇ ਜੋਗਾ ਹਲਕੇ ਵਿਚ ਵੀ ਕਰਵਾਇਆ ਜਾਵੇਗਾ। ਉਨਾਂ ਇਸ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਅਰੋੜਾ,ਗੋਲਡੀ ਗਾਂਧੀ, ਗੁਰਮੇਲ ਸਿੰਘ ਠੇਕੇਦਾਰ, ਆਤਮਜੀਤ ਸਿੰਘ ਕਾਲਾ,,ਗੁਰ੍ਰਪ੍ਰੀਤ ਸਿੰਘ ਪੀਤਾ, ਸੋਹਣ ਸਿੰਘ,, ਲੀਲਾ ਸਿੰਘ, ਗੁਰਵਿੰਦਰ ਸਿੰਘ ਤੋਤਾ, ਅਸ਼ੋਕ ਕੁਮਾਰ ਰਿੰਪੀ, ਨਿਰਮਲ ਸਿੰਘ ਸਮਰਾ, ਬਲਵਿੰਦਰ ਸਿੰਘ ਕੋਚ, ਗੁਲਾਬ ਸਿੰਘ, ਗੁਰਜੀਤ ਸਿੰਘ ਗੂਰਾ, ਗੁਰਜੰਟ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।
ਨਸ਼ਿਆ ਵਿਰੁੱਧ 3 ਮੁਕੱਦਮੇ ਦਰਜ਼ ਕਰ 3 ਵਿਅਕਤੀ ਕੀਤੇ ਗ੍ਰਿਫਤਾਰ:SSP ਭਾਰਗਵ
NEXT STORY