ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)– ਬਰਨਾਲਾ-ਬਾਜਾਖਾਨਾ ਰੋਡ 'ਤੇ ਪਿੰਡ ਜੰਗਿਆਣਾ ਦੇ ਕੋਲ ਇਕ ਮਾਰੂਤੀ ਕਾਰ ਦੇ ਬ੍ਰੇਕ ਫੇਲ ਹੋਣ ਕਾਰਣ ਦਰਖਤ ਨਾਲ ਜਾ ਟਕਰਾਈ। ਜਿਸ ਕਾਰਣ ਕਾਰ ਵਿਚ ਸਵਾਰ ਇਕ ਔਰਤ ਦੀ ਮੌਤ ਹੋ ਗਈ। ਤਿੰਨ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਥਾਣੇਦਾਰ ਮੱਘਰ ਸਿੰਘ ਅਤੇ ਹੌਲਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦਾ ਪਿੰਡ ਤਲਵੰਡੀ ਜ਼ਿਲਾ ਮੋਗਾ ਵਿਚ ਵਿਆਹ ਹੋਇਆ ਸੀ। ਕੱਲ ਆਪਣੇ ਭਾਈ ਛਿੰਦਰਪਾਲ ਸਿੰਘ ਨਾਲ ਆਪਣੀ ਜੰਗਿਆਣਾ ਵਿਆਹੀ ਭੈਣ ਪਰਮਜੀਤ ਕੌਰ ਨੂੰ ਮਿਲਣ ਇਥੇ ਆਈ ਸੀ। ਅੱਜ ਜਦੋਂ ਉਸਦਾ ਭਾਈ ਛਿੰਦਰਪਾਲ ਸਿੰਘ, ਉਸਦੀ ਪਤਨੀ, ਗੁਰਪ੍ਰੀਤ ਕੌਰ ਅਤੇ ਉਸਦੀ ਭੈਣ ਪਰਮਜੀਤ ਕੌਰ ਅਤੇ ਗੁਰਪ੍ਰੀਤ ਕੌਰ ਦੇ ਨਾਲ ਮਾਰੂਤੀ ਕਾਰ ਵਿਚ ਸਵਾਰ ਹੋ ਕੇ ਭਦੌੜ ਵੱਲ ਆ ਰਹੇ ਸਨ। ਜਦੋਂ ਉਹ ਜੰਗਿਆਣਾ ਤੋਂ ਕੁਝ ਅੱਗੇ ਆਏ ਤਾਂ ਉਨ੍ਹਾਂ ਦੀ ਕਾਰ ਦੇ ਬ੍ਰੇਕ ਫੇਲ੍ਹ ਹੋ ਗਏ ਅਤੇ ਕਾਰ ਦਰਖਤ ਨਾਲ ਜਾ ਟਕਰਾਈ ਅਤੇ ਗੁਰਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਬਾਕੀ ਤਿੰਨ ਕਾਰ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੈਟਰਨਰੀ ਇੰਸਪੈਕਟਰ ਦੀ ਪਲੇਟਲੈੱਟਸ ਘੱਟਣ ਨਾਲ ਮੌਤ
NEXT STORY