ਮੋਹਾਲੀ, (ਨਿਆਮੀਆਂ)- ਨਗਰ ਨਿਗਮ ਮੋਹਾਲੀ ਦੀ ਅੱਜ ਇਥੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਾਧਾਰਨ ਮੀਟਿੰਗ ਦੌਰਾਨ 1 ਘੰਟਾ ਕਾਫੀ ਰੌਲਾ ਪਿਆ ਤੇ ਏਜੰਡੇ ’ਤੇ ਕਾਰਵਾਈ ਨਾ ਹੋ ਸਕੀ। ਮੇਅਰ ਤੇ ਕੌਂਸਲਰਾਂ ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ ਤੇ ਹੋਰ ਅਕਾਲੀ ਕੌਂਸਲਰਾਂ ਨੇ ਬਡ਼ੀ ਮੁਸ਼ਕਲ ਨਾਲ ਅਕਾਲੀ-ਭਾਜਪਾ ਦੇ ਭਡ਼ਕੇ ਹੋਏ ਕੌਂਸਲਰਾਂ ਨੂੰ ਸ਼ਾਂਤ ਕੀਤਾ, ਤਾਂ ਕਿਤੇ ਜਾ ਕੇ ਮੀਟਿੰਗ ਦੇ ਏਜੰਡੇ ’ਤੇ ਕਰਵਾਈ ਸ਼ੁਰੂ ਹੋ ਸਕੀ। ਮੀਟਿੰਗ ਵਿਚ ਵਿਕਾਸ ਕੰਮਾਂ ਦਾ ਮੁੱਖ ਏਜੰਡਾ ਸੀ, ਜਿਸ ਦੇ ਤਹਿਤ ਸ਼ਹਿਰ ਦੇ ਮੁੱਖ ਚੌਰਾਹਿਆਂ ’ਤੇ ਹਾਈ ਰੈਜ਼ੋਲਿਊਸ਼ਨ ਵਾਲੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਦਰਜਾ ਤਿੰਨ ਦੇ 106 ਕਰਮਚਾਰੀਆਂ ਦੀ ਭਰਤੀ ਤੇ ਕੂਡ਼ੇ-ਕਰਕਟ ਦੇ ਨਵੇਂ ਰੇਟ ਤਹਿ ਕਰਨ ਸਬੰਧੀ ਮਤੇ ਸਰਬਸੰਮਤੀ ਨਾਲ ਪਾਸ ਹੋ ਗਏ। ਜਿਵੇਂ ਹੀ ਨਿਗਮ ਦੀ ਮੀਟਿੰਗ ਸ਼ੁਰੂ ਹੋਈ ਤਾਂ ਅਕਾਲੀ ਕੌਂਸਲਰ ਰਜਿੰਦਰਪਾਲ ਸ਼ਰਮਾ ਨੇ ਕਾਂਗਰਸੀ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵਲੋਂ ਉਸ ਦੇ ਵਾਰਡ ਵਿਚ ਜਿਮ ਦਾ ਉਦਘਾਟਨ ਕੀਤੇ ਜਾਣ ’ਤੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਤੇ ਮੰਗ ਕੀਤੀ ਕਿ ਜੈਨ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਜਾਵੇ। ਇਸ ਮਾਮਲੇ ’ਤੇ ਮਾਹੌਲ ਇੰਨਾ ਗਰਮਾ ਗਿਆ ਕਿ ਇਕ ਘੰਟਾ ਇਸ ਮੁੱਦੇ ’ਤੇ ਹੀ ਖੂਬ ਸ਼ੋਰ-ਸ਼ਰਾਬਾ ਹੋਇਆ, ਜਿਸ ਕਰਕੇ ਮੁੱਖ ਏਜੰਡੇ ’ਤੇ ਕਰਵਾਈ ਸ਼ੁਰੂ ਹੀ ਨਹੀਂ ਹੋ ਸਕੀ। ਗੱਲ ਇੰਨੀ ਵਧ ਗਈ ਕਿ ਅਕਾਲੀ-ਭਾਜਪਾ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਕਾਫੀ ਕੌਂਸਲਰ ਉੱਠ ਕੇ ਮੇਅਰ ਦੇ ਟੇਬਲ ਅੱਗੇ ਆ ਗਏ ਤੇ ਉਥੋਂ ਉਹ ਰੋਸ ਪ੍ਰਗਟ ਕਰਦੇ ਹੋਏ ਬਾਹਰ ਨਿਕਲਣ ਲੱਗੇ। ਆਰ. ਪੀ. ਸ਼ਰਮਾ ਤਾਂ ਹਾਊਸ ਵਿਚੋਂ ਬਾਹਰ ਹੀ ਚਲੇ ਗਏ। ਮੇਅਰ ਨੇ ਬਾਕੀ ਸਾਥੀ ਕੌਂਸਲਰਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਸੁਖਦੇਵ ਸਿੰਘ ਪਟਵਾਰੀ, ਕੁਲਦੀਪ ਕੌਰ ਕੰਗ, ਹਰਪਾਲ ਸਿੰਘ ਚੰਨਾ, ਅਰੁਣ ਸ਼ਰਮਾ ਤੇ ਹੋਰ ਕੌਂਸਲਰ ਵੀ ਮੀਟਿੰਗ ਦਾ ਬਾਈਕਾਟ ਕਰਨ ਲਈ ਕੁਰਸੀਆਂ ਤੋਂ ਖਡ਼੍ਹੇ ਹੋ ਗਏ। ਅਖੀਰ ਪਰਵਿੰਦਰ ਸਿੰਘ ਸੋਹਾਣਾ ਤੇ ਪਰਮਜੀਤ ਸਿੰਘ ਕਾਹਲੋਂ ਸ਼੍ਰੀ ਸ਼ਰਮਾ ਨੂੰ ਮਨਾ ਕੇ ਵਾਪਸ ਹਾਊਸ ਵਿਚ ਲੈ ਆਏ ਪਰ ਫਿਰ ਵੀ ਸ਼ਰਮਾ ਇਸ ਗੱਲ ’ਤੇ ਅਡ਼ੇ ਰਹੇ ਕਿ ਸੀਨੀਅਰ ਡਿਪਟੀ ਮੇਅਰ ਜਾਂ ਮੁਆਫੀ ਮੰਗਣ ਜਾਂ ਉਨ੍ਹਾਂ ਖਿਲਾਫ ਨਿੰਦਾ ਮਤਾ ਪਾਸ ਕੀਤਾ ਜਾਵੇ। ਪਟਵਾਰੀ ਨੇ ਤਾਂ ਬਾਕਾਇਦਾ ਲਿਖਤੀ ਰੂਪ ਵਿਚ ਮੇਅਰ ਤੋਂ ਮੰਗ ਕੀਤੀ ਕਿ ਇਹ ਨਿੰਦਾ ਮਤਾ ਜ਼ਰੂਰ ਲਿਆਂਦਾ ਜਾਣਾ ਚਾਹੀਦਾ ਹੈ। ਮੇਅਰ ਨੇ ਸਥਿਤੀ ਨੂੰ ਕਾਬੂ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਇਸ ਲਈ ਨਿੰਦਾ ਪ੍ਰਸਤਾਵ ਨਹੀਂ ਪਾਸ ਕੀਤਾ ਜਾ ਸਕਦਾ ਪਰ ਕਿਉਂਕਿ ਜੈਨ ਨੇ ਅਜਿਹੀ ਗਲਤੀ ਭਵਿੱਖ ਵਿਚ ਨਾ ਕਰਨ ਦੀ ਗੱਲ ਆਖੀ ਹੈ, ਇਸ ਲਈ ਇਹ ਮਾਮਲਾ ਇਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ।
106 ਦਰਜਾ-3 ਕਰਮਚਾਰੀ ਭਰਤੀ ਕਰਨ ਦਾ ਮਤਾ ਪਾਸ
ਇਸ ਤੋਂ ਬਾਅਦ ਏਜੰਡੇ ’ਤੇ ਕਾਰਵਾਈ ਸ਼ੁਰੂ ਹੋਈ ਤੇ ਸਰਬਸੰਮਤੀ ਨਾਲ 106 ਦਰਜਾ-3 ਕਰਮਚਾਰੀ ਭਰਤੀ ਕਰਨ ਸਬੰਧੀ ਚੰਡੀਗਡ਼੍ਹ ਦੀ ਇਕ ਸਰਕਾਰੀ ਏਜੰਸੀ ਨੂੰ ਕੰਮ ਸੌਂਪਣ ਸਬੰਧੀ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਨਗਰ ਨਿਗਮ ਵਿਖੇ ਆਊਟ ਸੋਰਸ ਰਾਹੀਂ ਦਰਜਾ-3 ਤੇ ਦਰਜਾ-4 ਕਰਮਚਾਰੀਆਂ ਦੀਆਂ ਸੇਵਾਵਾਂ 31 ਮਾਰਚ ਤੋਂ ਬਾਅਦ ਵੀ ਜਾਰੀ ਰੱਖਣ ਸਬੰਧੀ ਮਤਾ ਪਾਸ ਕੀਤਾ ਗਿਆ। ਤਹਿ ਬਾਜ਼ਾਰੀ ਤੇ ਇਨਫੋਰਸਮੈਂਟ ਬਰਾਂਚ ਲਈ ਵਾਹਨ ਖਰੀਦਣ ਸਬੰਧੀ ਹਾਊਸ ਵਿਚ ਲਿਆਂਦੇ ਗਏ ਮਤੇ ਦਾ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਡਟ ਕੇ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਸ਼ਹਿਰ ਵਿਚ ਇਕ ਵੀ ਆਵਾਰਾ ਪਸ਼ੂ ਫਡ਼ਿਆ ਹੀ ਨਹੀਂ ਜਾਂਦਾ ਤਾਂ ਇਸ ਵਿੰਗ ਲਈ ਵਾਹਨ ਖਰੀਦਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਵਿੰਗ ਕੋਲ ਜੋ ਵਾਹਨ ਪਹਿਲਾਂ ਹੀ ਹਨ, ਉਹ ਵਾਪਸ ਲਏ ਜਾਣ। ਉਨ੍ਹਾਂ ਆਵਾਰਾ ਪਸ਼ੂਆਂ ਦਾ ਮਾਮਲਾ ਜੋਰ-ਸ਼ੋਰ ਨਾਲ ਚੁੱਕਿਅਾ, ਜਿਸ ਨੁੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਨੇ ਕਿਹਾ ਕਿ ਅਗਲੀ ਮੀਟਿੰਗ ਵਿਚ ਸਬੰਧਤ ਅਧਿਕਾਰੀ ਤੇ ਕਰਮਚਾਰੀ ਇਹ ਅੰਕਡ਼ੇ ਰੱਖਣਗੇ ਕਿ ਹੁਣ ਤਕ ਕਿੰਨੇ ਪਸ਼ੂ ਫਡ਼ੇ ਗਏ ਹਨ ਤੇ ਕਿੰਨਾ ਜੁਰਮਾਨਾ ਵਸੂਲਿਆ ਗਿਆ ਹੈ।
ਸ਼ਹਿਰ ’ਚ ਲੱਗਣਗੇ ਹਾਈ ਰੈਜ਼ੋਲਿਊਸ਼ਨ ਸੀ. ਸੀ. ਟੀ. ਵੀ. ਕੈਮਰੇ
ਅੱਜ ਦਾ ਇਕ ਹੋਰ ਅਹਿਮ ਮਤਾ ਪਾਸ ਕੀਤਾ ਗਿਅਾ, ਜੋ ਸ਼ਹਿਰ ਦੇ ਵੱਖ-ਵੱਖ ਚੋਰਾਹਿਆਂ ਵਿਚ ਹਾਈ ਰੈਜ਼ੋਲਿਊਸ਼ ਵਾਲੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਸਬੰਧੀ ਸੀ, ਜਿਸ ’ਤੇ ਅੰਦਾਜ਼ਨ 5 ਤੋਂ 6 ਕਰੋਡ਼ ਰੁਪਏ ਦਾ ਖਰਚ ਆਉਣਾ ਹੈ। ਸ਼ਹਿਰ ਵਿਚ ਬਹੁਤ ਹਾਈ ਕੁਆਲਟੀ ਦੇ 156 ਕੈਮਰੇ ਲਗਾਏ ਜਾਣੇ ਹਨ। ਮੇਅਰ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਕੈਮਰਿਆਂ ਦੀ ਕੁਆਲਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਲਈ ਬਿਹਤਰੀਨ ਕੰਪਨੀਆਂ ਤੋਂ ਇਹ ਕੈਮਰੇ ਲਗਵਾਏ ਜਾਣਗੇ। ਕੂਡ਼ੇ ਦੀ ਡੋਰ-ਟੂ-ਡੋਰ ਕੁਲੈਕਸ਼ਨ ਦੀਆਂ ਦਰਾਂ ਵੀ ਅੱਜ ਨਿਰਧਾਰਿਤ ਕੀਤੀਆਂ ਗਈਆਂ। ਕੌਂਸਲਰ ਕੁਲਦੀਪ ਕੌਰ ਕੰਗ ਵਲੋਂ ਫੇਜ਼-5 ਵਿਖੇ ਪਬਲਿਕ ਟਾਇਲਟਾਂ ਦੀ ਬੁਰੀ ਹਾਲਤ ਦਾ ਮੁੱਦਾ ਉਠਾਇਆ ਗਿਆ, ਜਿਸ ’ਤੇ ਸਬੰਧਤ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਹੋਇਆ। ਇਸ ਦੇ ਨਾਲ ਹੀ ਨਗਰ ਨਿਗਮ ਵਿਖੇ ਤਾਇਨਾਤ ਇਕ ਡਾਕਟਰ ਦੀਆਂ ਸੇਵਾਵਾਂ ਤਸੱਲੀਬਖਸ਼ ਨਾ ਹੋਣ ਕਾਰਨ ਉਸ ਦੀ ਤਨਖਾਹ ਰੋਕਣ ਜਾਂ ਉਸ ਦੀ ਇਥੋਂ ਬਦਲੀ ਕਰਨ ਸਬੰਧੀ ਵੀ ਮਤਾ ਪਾਸ ਕੀਤਾ ਗਿਆ।
‘ਨੋ ਪਾਰਕਿੰਗ’ ’ਚ ਖਡ਼੍ਹੀ ਵੀ. ਆਈ. ਪੀ. ਗੱਡੀ ਦਾ ਚਲਾਨ
NEXT STORY