ਖੰਨਾ (ਬਿਪਨ) - ਖੰਨਾ ਦੀ ਪੁਲਸ ਨੇ 1 ਕਿੱਲੋ 900 ਗ੍ਰਾਮ ਅਫੀਮ ਸਮੇਤ ਇਕ ਵਿਅਕਤਾ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਖੰਨਾ ਧੁਰਵ ਦਹਿਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਡੀ. ਐੱਸ. ਪੀ. ਦੀਪਕ ਰਾਏ, ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ, ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਰੇਲਵੇ ਸਟੇਸ਼ਨ ਚੌਕ 'ਤੇ ਨਾਕਬੰਦੀ ਕਰਕੇ ਸ਼ੱਕੀ ਵਹੀਕਲਾ/ਪੁਰਸ਼ਾ ਦੀ ਚੈਕਿੰਗ ਕਰ ਰਹੇ ਸਨ। ਨਾਕੇਬੰਦੀ ਦੌਰਾਨ ਇਕ ਮੋਨਾ ਵਿਅਕਤੀ ਰੇਲਵੇ ਸਟੇਸ਼ਨ ਸਾਈਡ ਵਲੋ ਪੈਦਲ ਤੁਰਿਆ ਆ ਰਿਹਾ ਸੀ, ਜਿਸ ਦੇ ਹੱਥ 'ਚ ਇਕ ਲਿਫਾਫਾ ਸੀ ਅਤੇ ਉਹ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਪਿਆ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਲਿਆ, ਜਿਸ ਦੇ ਲਿਫਾਫੇ ਦੀ ਤਲਾਸ਼ੀ ਲੈਣ 'ਤੇ 1 ਕਿੱਲੋ 900 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਨੇ ਅਫੀਮ ਸਣੇ ਪ੍ਰਗਟ ਸਿੰਘ ਪੁੱਤਰ ਹਰਜੀਤ ਸਿੰਘ ਨੂੰ ਮੌਕੇ ਤੋਂ ਕਾਬੂ ਕਰ ਲਿਆ।
ਜਦੋਂ ਗੱਡੀਆਂ 'ਚ ਗੱਡੀਆਂ ਵੱਜੀਆਂ...
NEXT STORY