ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਪੁਲਸ ਨੇ ਰਾਸ਼ਟਰੀ ਮਾਰਗ ’ਤੇ ਪਿੰਡ ਕਾਕੂਵਾਲਾ ਪਿਕਟ ’ਤੇ ਨਾਕਾਬੰਦੀ ਦੌਰਾਨ ਇਕ ਟਰੱਕ ’ਚੋਂ 2 ਕਿਲੋ 500 ਗ੍ਰਾਮ ਅਫੀਮ ਅਤੇ 10 ਕਿਲੋ ਗ੍ਰਾਮ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਬ ਡਵੀਜ਼ਨ ਦਿੜ੍ਹਬਾ ਦੇ ਉਪ ਕਪਤਾਨ ਪ੍ਰਿਥਵੀ ਸਿੰਘ ਚਾਹਲ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਹਿਲ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਸਖਤੀ ਨਾਲ ਵਿੱਢੀ ਮੁਹਿੰਮ ਕਾਰਨ ਥਾਣਾ ਦਿੜ੍ਹਬਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਸ ਚੌਕੀ ਕੌਹਰੀਆਂ ਦੀ ਟੀਮ ਸਮੇਤ ਪੁਲਸ ਪਾਰਟੀ ਨੇ ਰਾਸ਼ਟਰੀ ਮਾਰਗ ’ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਕੂਵਾਲਾ ਪਿਕਟ ’ਤੇ ਨਾਕਾ ਲਗਾਇਆ ਹੋਇਆ ਸੀ।
ਇਸ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਪਾਤੜਾਂ ਸਾਈਡ ਤੋਂ ਟਰੱਕ ਆ ਰਹੇ ਇਕ ਟਰੱਕ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ ਦੀ ਚੈਕਿੰਗ ਦੌਰਾਨ ਡੈਸਬੋਰਡ ’ਚ ਇਕ ਲਿਫਾਫਾ ਪਾਇਆ ਗਿਆ, ਜਿਸ ਨੂੰ ਚੈੱਕ ਕਰਨ ’ਤੇ ਉਸ ’ਚੋਂ 2 ਕਿਲੋ 500 ਗ੍ਰਾਮ ਅਫੀਮ ਨਿਕਲੀ ਅਤੇ ਹੋਰ ਤਲਾਸ਼ੀ ਦੌਰਾਨ 10 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ, ਉਕਤ ਟਰੱਕ ’ਚ ਸਵਾਰ ਰਾਮ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਹੌਲੀ ਜ਼ਿਲਾ ਮਾਲੇਰਕੋਟਲਾ, ਜੀਵਨ ਸਿੰਘ ਵਾਸੀ ਸਿਆੜ ਜ਼ਿਲਾ ਲੁਧਿਆਣਾ ਅਤੇ ਜਸਦੇਵ ਸਿੰਘ ਵਾਸੀ ਭਗਵਾਨਪੁਰਾ ਜੱਟਾਂ ਜ਼ਿਲ੍ਹਾ ਪਟਿਆਲਾ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ। ਥਾਣਾ ਦਿੜ੍ਹਬਾ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਗਰੂਰ 'ਚ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦਾ ਵੱਡਾ ਛਾਪਾ, ਕਈ ਜੋੜੇ ਰੰਗੇ ਹੱਥੀਂ ਗ੍ਰਿਫ਼ਤਾਰ
NEXT STORY