ਫਰੀਦਕੋਟ, (ਹਾਲੀ)- ਰੋਜ਼ੀ-ਰੋਟੀ ਲਈ ਦੁਬਈ ਗਏ ਪੰਜਾਬੀਆਂ ਦੇ ਲਾਕਡਾਊਨ ’ਚ ਦੁਬਈ ਵਿਖੇ ਹੀ ਫਸ ਜਾਣ ਕਰ ਕੇ ਉਥੇ ਲਗਾਤਾਰ ਵਤਨ ਵਾਪਸੀ ਦੀਆਂ ਆ ਰਹੀਆਂ ਅਪੀਲਾਂ ਨੂੰ ਗੰਭੀਰਤਾ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਪੀ. ਸੰਦੀਪ ਸਿੰਘ ਸੰਨੀ ਬਰਾੜ ਦੇ ਸਹਿਯੋਗ ਨਾਲ 210 ਪੰਜਾਬੀਆਂ ਨੂੰ ਵਤਨ ਵਾਪਸ ਬੁਲਾ ਲਿਆ ਗਿਆ ਹੈ।
ਉਨ੍ਹਾਂ ਦਾ ਜਹਾਜ਼ ਬੀਤੇ ਦਿਨ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ, ਜਿਥੋਂ ਉਨ੍ਹਾਂ ਦਾ ਸ. ਬਰਾੜ ਦੇ ਪੀ. ਏ. ਗੁਰਤੇਜ ਸਿੰਘ ਗਿੱਲ ਅਤੇ ਲਖਵਿੰਦਰ ਸਿੰਘ ਮੱਤੜ ਨੇ ਸਵਾਗਤ ਕੀਤਾ। ਦੁਬਈ ਤੋਂ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਦੁਬਈ ’ਚ 4000 ਦੇ ਕਰੀਬ ਪੰਜਾਬੀ ਨੌਜਵਾਨ ਹਾਲੇ ਉਥੇ ਫਸੇ ਹੋਏ ਹਨ ਅਤੇ ਉਨ੍ਹਾਂ ਦਾ ਕੰਮਕਾਜ ਬੰਦ ਹੈ। ਉਨ੍ਹਾਂ ਦੱਸਿਆ ਕਿ ਦੁਬਈ ਵਿਖੇ ਗੁਰਦੁਆਰਾ ਨਾਨਕ ਦਰਬਾਰ ਖਾਲਸਾ ਮੋਟਰਸਾਈਕਲ ਟੀਮ ਇਨ੍ਹਾਂ ਨੌਜਵਾਨਾਂ ਲਈ ਲੰਗਰ ਅਤੇ ਹੋਰ ਪ੍ਰਬੰਧ ਕਰ ਰਹੀ ਹੈ ਅਤੇ ਉਨ੍ਹਾਂ ਨੇ ਹੀ ਇਨ੍ਹਾਂ 210 ਨੌਜਵਾਨਾਂ ਨੂੰ ਪੰਜਾਬ ਲਈ ਟਿਕਟਾਂ ਲੈ ਕੇ ਦਿੱਤੀਆਂ। ਇਥੇ ਪਹੁੰਚ ਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਖਾਲਸਾ ਮੋਟਰਸਾਈਕਲ ਟੀਮ ਦਾ ਧੰਨਵਾਦ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਬਾਕੀ ਰਹਿ ਗਏ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਬਲਕਰਨ ਸਿੰਘ ਕਿਲਾ ਨੌ ਸਕੱਤਰ ਜ਼ਿਲਾ ਕਾਂਗਰਸ ਕਮੇਟੀ ਵੀ ਮੌਜੂਦ ਸੀ।
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣੇ ਸੁਖਬੀਰ : ਕੈਪਟਨ
NEXT STORY