ਪਟਿਆਲਾ, (ਜੋਸਨ)— ਟਕਸਾਲੀ ਆਗੂਆਂ ਨੂੰ ਮੁੜ ਪਾਰਟੀ ਨਾਲ ਜੋੜਨ ਦੀ ਕਵਾਇਦ ਅਕਾਲੀ ਦਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਨਾਲ ਲੈ ਕੇ ਐੈੱਸ. ਐੈੱਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੇ ਘਰ ਪੁੱਜੇ। ਬਾਦਲ ਨੇ ਲਗਭਗ 40 ਮਿੰਟ ਦੇ ਕਰੀਬ ਸੰਧੂ ਪਰਿਵਾਰ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਤੇਜਿੰਦਰਪਾਲ ਸਿੰਘ ਸੰਧੂ ਤੇ ਪਿਤਾ ਜੋ ਅਕਾਲੀ ਦਲ ਵੱਲੋਂ ਲਗਾਤਾਰ 5 ਸਾਲ ਵਿਧਾਇਕ ਰਹੇ, ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਵੱਧ ਭਰੋਸੇਯੋਗ ਸਾਥੀ ਸਨ। ਉਨ੍ਹਾਂ ਦੇ ਮਾਤਾ ਜੀ ਵੀ ਲਗਾਤਾਰ 3 ਵਾਰ ਵਿਧਾਇਕ ਰਹੇ ਹਨ। ਤੇਜਿੰਦਰਪਾਲ ਸੰਧੂ ਵਿਧਾਨ ਸਭਾ ਚੋਣਾਂ ਵੇਲੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ। ਉਨ੍ਹਾਂ ਵਿਧਾਨ ਸਭਾ ਚੋਣ ਵੇਲੇ ਆਜ਼ਾਦ ਚੋਣ ਲੜੀ ਸੀ। ਹੁਣ ਸਥਿਤੀ ਨੂੰ ਭਾਂਪਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਨੂੰ ਜੋੜਨ ਦੀ ਮਨਸ਼ਾ ਨਾਲ ਹੀ ਘਰ 'ਚ ਫੇਰੀ ਪਾਈ ਹੈ। ਮਿਲੀ ਜਾਣਕਾਰੀ ਮੁਤਾਬਕ ਬਾਦਲ ਨੇ ਇਸ ਪਰਿਵਾਰ ਨਾਲ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੌਰਾਨ ਪਰਿਵਾਰ ਨਾਲ ਨਾਰਾਜ਼ਗੀ ਬਾਰੇ ਵੀ ਗੱਲਾਂ ਹੋਈਆਂ। ਹੁਣ ਦੇਖਣਾ ਇਹ ਹੈ ਕਿ ਕਦੋਂ ਮੁੜ ਤੇਜਿੰਦਰਪਾਲ ਸੰਧੂ ਪਰਿਵਾਰ ਅਕਾਲੀ ਦਲ ਨਾਲ ਜੁੜਦਾ ਹੈ? ਇਸ ਮੌਕੇ ਗੁਰਤੇਜ ਸਿੰਘ ਢਿੱਲੋਂ, ਸਕੱਤਰ ਪੰਜਾਬ ਭਾਜਪਾ, ਹਰਭਜਨ ਸਿੰਘ ਦੌਣ ਕਲਾਂ, ਕੁਲਦੀਪ ਸਿੰਘ ਧਰੇੜੀ, ਗੁਰਿੰਦਰਬੀਰ ਸਿੰਘ ਲੁੱਧੜ ਅਤੇ ਅਵਤਾਰ ਸਿੰਘ ਗੁਥਮੜਾ ਆਦਿ ਵੀ ਹਾਜ਼ਰ ਸਨ।
ਘੱਟ ਤਨਖਾਹ 'ਚ ਰੈਗੂਲਰ ਕਰਨ ਖਿਲਾਫ ਅਧਿਆਪਕਾਂ ਦਾ ਗੁੱਸਾ ਭੜਕਿਆ
NEXT STORY