ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ) - ਸਥਾਨਿਕ ਸਬ ਡਵੀਜ਼ਨ ਦੇ ਪਿੰਡ ਘੋਲੀਆ ਖੁਰਦ ਵਿਖੇ ਇਕ ਮਹੀਨੇ ਤੋਂ ਪਟਵਾਰੀ ਦੀ ਕੁਰਸੀ ਖਾਲੀ ਪਈ ਹੋਣ ਕਾਰਨ ਪਿੰਡ ਵਾਸੀਆਂ ਨੇ ਐੱਸ.ਡੀ.ਐੱਮ. ਦਫਤਰ ਅੱਗੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਪਿੰਡ ਵਾਸੀਆਂ ਦੀ ਇਕੱਤਰਤਾ 'ਆਪ' ਦੇ ਆਗੂ ਬੱਬੂ ਰੰੰਧਾਵਾ ਅਤੇ ਜਸਪਾਲ ਸਿੰਘ ਲਾਲੀ ਦੀ ਅਗਵਾਈ ਹੇਠ ਹੋਈ।
ਇਸ ਸਬੰਧੀ ਪ੍ਰ੍ਰੈਸ ਨੂੰ ਜਾਣਕਾਰੀ ਦਿੰਦਿਆ ਪ੍ਰ੍ਰਧਾਨ ਬੱਬੂ ਰੰਧਾਵਾਂ ਨੇ ਦੱਸਿਆ ਕਿ ਸਾਡੇ ਪਿੰੰਡ ਦੇ ਪਟਵਾਰੀ ਦੀ ਕੁਰਸੀ ਇਕ ਮਹੀਨੇ ਤੋਂ ਖਾਲੀ ਪਈ ਹੈ, ਜਿਸ ਕਾਰਨ ਸਾਡੇ ਪਿੰਡ ਦੇ ਆਮ ਲੋਕਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਪਿੰਡ ਦੇ ਨਾਲ ਹੀ ਪਿੰਡ ਰਣੀਆਂ ਅਤੇ ਪਿੰਡ ਮਾਛੀਕੇ ਦਾ ਚਾਰਜ਼ ਵੀ ਇਸ ਪਟਵਾਰੀ ਕੋਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਪਿੰੰਡ ਦੇ ਜਿਸ ਪਟਵਾਰੀ ਕੋਲ ਚਾਰਜ਼ ਹੈ, ਉਸ 'ਤੇ ਕਿਸੇ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪਰਚਾ ਦਰਜ ਕੀਤਾ ਹੋਇਆ ਹੈ, ਜਿਸ ਕਾਰਨ ਉਕਤ ਪਟਵਾਰੀ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੋ ਰਿਹਾ। ਪਟਵਾਰੀ ਦੇ ਨਾ ਹੋਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ, ਉੱੱਥੇ ਸਕੂਲਾਂ ਦੇ ਵਿਦਿਆਰਥੀ, ਔਰਤਾਂ ਅਤੇ ਕਿਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰਾਂ ਦੀ ਧੂੜ ਚੱਟ ਕੇ ਵਾਪਸ ਚਲੇ ਜਾਂਦੇ ਹਨ।
ਪ੍ਰਧਾਨ ਬੱੱਬੂ ਰੰਧਾਵਾਂ ਅਤੇ ਜਸਪਾਲ ਸਿੰਘ ਲਾਲੀ ਨੇ ਇਸ ਮੌਕੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਪਿੰਡ ਘੋਲੀਆ ਖੁਰਦ ਲਈ ਰੈਗੂਲਰ ਪਟਵਾਰੀ ਡਿਉੂਟੀ ਲਈ ਭੇਜਿਆ ਜਾਵੇ ਤਾਂ ਜੋ ਆਮ ਲੋਕ ਖੱੱਜਲ ਖੁਆਰੀ ਤੋਂ ਬਚ ਸਕਣ। ਇਸ ਮੌਕੇ ਸੁਖਦੇਵ ਸਿੰਘ, ਰੇਸ਼ਮ ਸਿੰਘ ਆਦਿ ਆਗੂ ਹਾਜ਼ਰ ਸਨ।
ਮੈਂ ਅਜੇ ਸਰਜੀਕਲ ਸਟ੍ਰਾਈਕ ਦੀ ਵੀਡੀਓ ਨਹੀਂ ਦੇਖੀ : ਕੈਪਟਨ (ਵੀਡੀਓ)
NEXT STORY