ਬੁਢਲਾਡਾ (ਬਾਂਸਲ) : ਕਿਸੇ ਅਣਪਛਾਤੇ ਵਿਅਕਤੀ ਵੱਲੋਂ ਰੇਲਵੇ ਲਾਈਨ 'ਤੇ ਆਪਣਾ ਸਿਰ ਰੱਖ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਕਿ.ਮੀ ਬੁਰਜੀ ਨੰ.226/8-6 ਰੇਲਵੇ ਸਟੇਸਨ ਬੁਢਲਾਡਾ ਬਰੇਟਾ ਦਰਮਿਆਨ ਟ੍ਰੇਨ ਨੰ. 15744 ਦੇ ਡਾਊਨ ਲਾਈਨ 'ਤੇ ਸਿਰ ਰੱਖ ਕੇ ਖੁਦਕਸ਼ੀ ਕੀਤੀ ਜਾਪਦੀ ਹੈ।
ਮ੍ਰਿਤਕ ਦੀ ਸ਼ਨਾਖਤ ਮੌਕਾ ਪਰ ਨਹੀਂ ਹੋ ਸਕੀ, ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ। ਅਣਪਛਾਤੇ ਵਿਅਕਤੀ ਦੀ ਉਮਰ ਕਰੀਬ 25-30 ਸਾਲ ਜਾਪਦੀ ਹੈ। ਜੇਕਰ ਕੋਈ ਵੀ ਵਿਅਕਤੀ ਇਸ ਦੀ ਸ਼ਨਾਖਤ ਕਰਦਾ ਹੈ ਤਾਂ ਨਿਮਨਲਿਖਤ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 82880-75641, 9780006163।
ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ 4 ਕੇਸ ਦਰਜ
NEXT STORY