ਮਾਛੀਵਾੜਾ ਸਾਹਿਬ (ਟੱਕਰ) : ਖੰਨਾ ਵਿਖੇ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਲਕਾ ਸਮਰਾਲਾ ਦੇ ਯੂਥ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅੱਜ ਪੁਲਸ ਵਲੋਂ ਰਸਤੇ 'ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਵਿਸ਼ਾਲ ਭਾਰਤੀ ਆਪਣੇ ਸਾਥੀਆਂ ਸਮੇਤ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਧਰਨਾ ਦੇਣ ਲਈ ਜਾ ਰਹੇ ਸਨ। ਵਿਸ਼ਾਲ ਭਾਰਤੀ ਨੇ ਦੱਸਿਆ ਕਿ ਅੱਜ ਜਦੋਂ ਉਹ ਮਨਰੇਗਾ ਕਰਮਚਾਰੀਆਂ ਦੇ ਹੱਕ 'ਚ ਆਪਣੇ ਸਾਥੀਆਂ ਸਮੇਤ ਖੰਨਾ ਵਿਖੇ ਧਰਨਾ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਜ਼ਬਰੀ ਚੁੱਕ ਲਿਆ ਗਿਆ ਅਤੇ ਮਾਛੀਵਾੜਾ ਥਾਣਾ ਅਧੀਨ ਪੈਂਦੀ ਬਹਿਲੋਲਪੁਰ ਪੁਲਸ ਚੌਂਕੀ 'ਚ ਨਜ਼ਰਬੰਦ ਕਰ ਦਿੱਤਾ ਗਿਆ।
ਵਿਸ਼ਾਲ ਭਾਰਤੀ ਨੇ ਪੁਲਸ ਚੌਂਕੀ ਅੰਦਰੋਂ ਹੀ ਵੀਡੀਓ ਵਾਈਰਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਅੱਜ ਪੁਲਸ ਰਾਹੀਂ ਕਾਂਗਰਸੀ ਆਗੂਆਂ ’ਤੇ ਦਬਾਅ ਬਣਾਇਆ ਕਿ ਉਹ ਮਨਰੇਗਾ ਮਜ਼ਦੂਰਾਂ ਦਾ ਸਾਥ ਨਾ ਦੇਣ। ਉਨ੍ਹਾਂ ਕਿਹਾ ਕਿ ਮਨਰੇਗਾ ਕਰਮਚਾਰੀ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ, ਜਿਸਦਾ ਕਾਂਗਰਸ ਵਲੋਂ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੁਲਸ ਨੇ ਖੰਨਾ ਵਿਖੇ ਧਰਨੇ ਤੋਂ ਰੋਕਣ ਲਈ ਲਾਠੀਚਾਰਜ ਵੀ ਕੀਤਾ ਅਤੇ ਹੁਣ ਗ੍ਰਿਫ਼ਤਾਰ ਕਰਕੇ ਬਹਿਲੋਲਪੁਰ ਪੁਲਸ ਚੌਂਕੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਚੌਂਕੀ ਬਹਿਲੋਲਪੁਰ ਵਿਖੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਮਨਰੇਗਾ ਕਰਮਚਾਰੀ ਨਜ਼ਬਰੰਦ ਹਨ। ਵਿਸ਼ਾਲ ਭਾਰਤੀ ਨੇ ਕਿਹਾ ਕਿ ਸਰਕਾਰ ਤਸ਼ੱਦਦ ਢਾਹ ਕੇ ਕਾਂਗਰਸ ਤੇ ਮਨਰੇਗਾ ਕਰਮਚਾਰੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗੀ।
ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ
NEXT STORY