ਕੋਲਕਾਤਾ - ਬੰਗਾਲ ਵਿਚ ਚੋਣਾਂ ਵਿਚ ਹਾਰ ਅਤੇ ਅੰਦਰੂਨੀ ਧੜੇਬੰਦੀ ਨਾਲ ਜੂਝ ਰਹੀ ਤ੍ਰਿਣਮੂਲ ਕਾਂਗਰਸ ਨੂੰ ਕਲਕੱਤਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਕੋਰਟ ਨੇ ਈ. ਡੀ. ਵੱਲੋਂ ਪਾਰਟੀ ਦੇ 3 ਮੁੱਖ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਫੈਸਲੇ ’ਤੇ ਅੰਤਰਿਮ ਰੋਕ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਵਿਚ 440 ਕਰੋੜ ਰੁਪਏ ਦੀ ਮੋਟੀ ਰਕਮ ਜਮ੍ਹਾ ਹੈ, ਜਿਸ ਦੀ ਵਰਤੋਂ ਹੁਣ ਪਾਰਟੀ ਆਪਣੇ ਸੰਗਠਨਾਤਮਕ ਜਾਂ ਸਿਆਸੀ ਖਰਚਿਆਂ ਲਈ ਨਹੀਂ ਕਰ ਸਕੇਗੀ।
ਪੜ੍ਹੋ ਇਹ ਵੀ - DGP ਦੀ ਮੌਤ, ਤ੍ਰਿਪੁਰਾ ਪੁਲਸ ਹੈੱਡਕੁਆਰਟਰ 'ਚੋਂ ਮਿਲੀ ਲਾਸ਼
ਮਿਲੀ ਜਾਣਕਾਰੀ ਮੁਤਾਬਕ ਜਸਟਿਸ ਕ੍ਰਿਸ਼ਨਾ ਰਾਓ ਦੀ ਬੈਂਚ ਨੇ ਤ੍ਰਿਣਮੂਲ ਦੇ ਮਮਤਾ ਬੈਨਰਜੀ ਧੜੇ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿਚ ਰੋਜ਼ਾਨਾ ਦੇ ਕੰਮਕਾਜ ਲਈ ਇਨ੍ਹਾਂ ਖਾਤਿਆਂ ਦੀ ਵਰਤੋਂ ਦੀ ਅੰਤਰਿਮ ਇਜਾਜ਼ਤ ਮੰਗੀ ਗਈ ਸੀ। ਇਹ ਮਾਮਲਾ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਵਿੱਤੀ ਗੜਬੜੀਆਂ, ਗੈਰ-ਕਾਨੂੰਨੀ ਤਰੀਕੇ ਨਾਲ ਫੰਡ ਜੁਟਾਉਣ ਅਤੇ ਸ਼ੱਕੀ ਫੰਡ ਦੀ ਹੇਰਾ-ਫੇਰੀ ਨਾਲ ਜੁੜਿਆ ਹੈ। ਮਾਮਲੇ ’ਤੇ 13 ਜੁਲਾਈ ਨੂੰ ਸੁਣਵਾਈ ਪੂਰੀ ਹੋਣ ਤੋਂ ਬਾਅਦ ਜੱਜ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੋਮਵਾਰ ਨੂੰ ਉਨ੍ਹਾਂ ਨੇ ਫੈਸਲਾ ਸੁਣਾਇਆ ਜਿਸ ਵਿਚ ਤ੍ਰਿਣਮੂਲ ਦੇ ਮਮਤਾ ਧੜੇ ਨੂੰ ਰਾਹਤ ਨਹੀਂ ਮਿਲੀ।
ਪੜ੍ਹੋ ਇਹ ਵੀ - 19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ ਆਰੇਂਜ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ! ਬਦਲਦੇ ਮੌਸਮ ’ਚ ਸਵਾਈਨ ਫਲੂ ਦਾ ਖ਼ਤਰਾ, ਹਸਪਤਾਲਾਂ ’ਚ ਵਧਣ ਲੱਗੇ ਮਰੀਜ਼
NEXT STORY