ਲੁਧਿਆਣਾ (ਅਨਿਲ): ਥਾਣਾ ਹੈਬੋਵਾਲ ਦੇ ਅਧੀਨ ਆਉਂਦੇ ਇਲਾਕਾ ਹਰਗੋਵਿੰਦ ਨਗਰ ਚੰਦਰ ਨਗਰ ਵਿਚ ਬੀਤੀ ਰਾਤ ਸ਼ਿਵ ਮੰਦਰ ਵਿਚ ਸ਼ਰਾਬ ਪੀ ਕੇ ਆਏ ਵਿਅਕਤੀ ਵੱਲੋਂ ਭਗਵਾਨ ਭੋਲੇਨਾਥ ਦੀ ਮੂਰਤੀ ਨਾਲ ਛੇੜਛਾੜ ਕਰਦਿਆਂ ਬੇਅਦਬੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੀ ਰਾਤ ਇਕ ਵਿਅਕਤੀ ਸ਼ਰਾਬ ਪੀ ਕੇ ਸ਼ਿਵ ਮੰਦਰ ਵਿਚ ਆਇਆ। ਇਸ ਮਗਰੋਂ ਉਸ ਨੇ ਭਗਵਾਨ ਭੋਲੇਨਾਥ ਦੀ ਮੂਰਤੀ ਨਾਲ ਛੇੜਛਾੜ ਕਰਦਿਆਂ ਬੇਅਦਬੀ ਕੀਤੀ। ਇਸ ਮਗਰੋਂ ਉਸ ਨੇ ਮੂਰਤੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡਮਰੂ ਨਾਲ ਵੀ ਛੇੜਛਾੜ ਕੀਤੀ।
ਮੰਦਰ ਵਿਚ ਕੁਝ ਲੋਕਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ, ਪਰ ਉਕਤ ਵਿਅਕਤੀ ਲੋਕਾਂ ਤੋਂ ਬੱਚ ਕੇ ਉੱਥੋਂ ਫ਼ਰਾਰ ਹੋ ਗਿਆ। ਮੰਦਰ ਕਮੇਟੀ ਵੱਲੋਂ ਥਾਣਾ ਹੈਬੋਵਾਲ ਦੀ ਪੁਲਸ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ। ਫ਼ਿਲਹਾਲ ਪੁਲਸ ਵੱਲੋਂ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਅਧਾਰ 'ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ।
ਸਾਈਪ੍ਰਸ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ
NEXT STORY