ਲੁਧਿਆਣਾ (ਤਰੁਣ): ਸ਼ਿੰਗਾਰ ਸਿਨੇਮਾ ਰੋਡ ਦੇ ਨੇੜੇ ਇਕ ਰੈਸਟੋਰੈਂਟ ਵਿਚ ਰੇਡ ਕ ਕੇ ਜੁਆ ਖੇਡਦੇ 7 ਲੋਕਾਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਕਾਬੂ ਕੀਤਾ ਹੈ। ਇਸ ਮਗਰੋਂ ਜੁਆ ਖੇਡਣ ਵਾਲੇ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ। ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਇਕ ਰੈਸਟੋਰੈਂਟ ਵਿਚ ਵੱਡੇ ਪੱਧਰ 'ਤੇ ਜੁਆ ਖੇਡ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਵਿਦਿਆਰਥਣ ਨਾਲ ਗੈਂਗਰੇਪ, ਮਾਂ ਦੀਆਂ ਅੱਖਾਂ ਮੂਹਰੇ ਕੀਤੀ ਕਾਲੀ ਕਰਤੂਤ
ਇਸ ਮਗਰੋਂ ਪੁਲਸ ਨੇ ਰੈਸਟੋਰੈਂਟ ਦੀ ਘੇਰਾਬੰਦੀ ਕਰਦਿਆਂ ਰੇਡ ਕਰ ਕੇ 7 ਲੋਕਾਂ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਜੁਆਰੀਆਂ ਕੋਲੋਂ 2.05 ਲੱਖ ਰੁਪਏ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜੋਗੀ ਰਾਏ ਵਾਸੀ ਮਾਧੋਪੁਰੀ, ਹਿਤੇਸ਼ ਵਾਸੀ ਬੰਦੀਆ ਮੁਹੱਲਾ ਦਰੇਸੀ, ਵਿਵੇਕ ਮੋਹਿੰਦਰ ਵਾਸੀ ਦੁਰਗਾਪੁਰੀ, ਧਰੁਵ ਵਾਸੀ ਐੱਸ. ਡੀ. ਪੀ. ਕਾਲੋਨੀ, ਸੰਭਵ ਕੁਮਾਰ ਵਾਸੀ ਪੁਰਾਣਾ ਬਾਜ਼ਾਰ ਤੇ ਜਸਕਰਨ ਝੱਬਾ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਰੈਸਟੋਰੈਂਟ ਦੀ ਆੜ ਵਿਚ ਸੰਚਾਲਕ ਜੁਆ ਖਿਲਵਾ ਰਿਹਾ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਤੋਂ 35 ਵਰ੍ਹੇ ਬਾਅਦ ਔਰਤ ਦੀ ਸ਼ੱਕੀ ਹਾਲਤ 'ਚ ਮੌਤ, ਪੇਕਿਆਂ ਨੇ ਗੰਭੀਰ ਦੋਸ਼
NEXT STORY