ਤਪਾ ਮੰਡੀ (ਮੇਸ਼ੀ): ਬੀਤੇ ਦਿਨੀਂ ਪੁਲਸ ਵਲੋਂ ਇਕ ਕੁੜੀ ਨਾਲ ਅਕਾਲੀ ਆਗੂ ਵਲੋਂ ਛੇੜਛਾੜ ਕਰਨ ਅਤੇ ਜਬਰ-ਜ਼ਿਨਾਹ ਕਰਨ ਦੀ ਕੋਸਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ, ਹੁਣ ਜਿਸ 'ਚ ਐੱਸ.ਸੀ. ਅਤੇ ਐੱਸ.ਟੀ.ਐਕਟ ਦੀ ਧਾਰਾ 'ਚ ਵਾਧਾ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਲਕਾ ਭਦੋੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਪਿੰਡ ਮੌੜ ਨਾਭਾ ਵਿਖੇ ਪੁੱਜ ਕੇ ਪੀੜਤ ਦਲਿਤ ਕੁੜੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਲਈ ਗਈ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਬੈਠੀ ਕਿਸਾਨ ਆਗੂ ਦੀ ਮਾਂ ਨੇ ਤੋੜਿਆ ਦਮ
ਇਸ ਸਬੰਧੀ ਹਲਕਾ ਵਿਧਾਇਕ ਨੇ ਦੱਸਿਆ ਕਿ ਪਿੰਡ ਮੌੜ ਨਾਭਾ ਦਾ ਰਣਜੀਤ ਸਿੰਘ ਮਾਨ ਅਕਾਲੀ ਆਗੂ ਜੋ ਲੰਬੇ ਸਮੇ ਤੋਂ ਮਾੜੇ ਮਕਸਦ ਨਾਲ ਕੁੜੀ ਦਾ ਪਿੱਛਾ ਕਰਕੇ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਤੇ ਆਪਣੀ ਘਟੀਆ ਮਨਸ਼ਾਂ ਨੂੰ ਜਾਹਰ ਕਰਦਿਆਂ ਕੁੜੀ ਨਾਲ ਅਸ਼ਲੀਲ ਹਰਕਤਾਂ ਤਹਿਤ ਘਰ ਵਿੱਚ ਇੱਕਲੀ ਵੇਖ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸਿਸ਼ ਕੀਤੀ ਸੀ, ਪਰ ਪਰਿਵਾਰਕ ਮੈਂਬਰਾਂ ਦੇ ਘਰ ਪੁੱਜਣ ਤੇ ਪਹਿਲਾਂ ਹੀ ਭੱਜਣ 'ਚ ਸਫਲ ਹੋ ਗਿਆ ਸੀ। ਜਿਸ ਸਬੰਧੀ ਕੁੜੀ ਨੇ ਸਾਰੀ ਘਟਨਾ ਅਪਣੇ ਮਾਪਿਆਂ ਤੇ ਪੁਲਸ ਨੂੰ ਦੱਸੀ ਤੇ ਆਡੀਓ ਰਿਕਾਰਡਿੰਗ ਵੀ ਸੁਣਾਈ ਜਿਸ ਤੇ ਪੁਲਸ ਵਲੋਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਐੱਸ.ਸੀ. ਅਤੇ ਐੱਸ.ਟੀ. ਐਕਟ ਦੀ ਧਾਰਾ ਨੂੰ ਨਹੀਂ ਲਗਾਈ ਗਈ ਸੀ, ਜਿਸ ਸਬੰਧੀ ਹਲਕਾ ਵਿਧਾਇਕ ਨੇ ਡੀ.ਐੱਸ.ਪੀ. ਅਤੇ ਸਬੰਧਤ ਐੱਸ.ਐੱਚ.ਓ. ਨਾਲ ਰਾਬਤਾ ਕਾਇਮ ਕਰਕੇ ਅੱਜ ਇਸ ਧਾਰਾ ਦਾ ਵਾਧਾ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ: ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ
ਵਿਧਾਇਕ ਨੇ ਅੱਗੇ ਦੱਸਿਆ ਕਿ ਦਲਿਤ ਪਰਿਵਾਰਾਂ ਦੀਆਂ ਕੁੜੀਆਂ ਨਾਲ ਜ਼ਿਆਦਾ ਤੌਰ ਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿਉਂਕਿ ਵੱਡੇ-ਛੋਟੇ ਫਰਕ ਕਰਕੇ ਇਹ ਦਲਿਤ ਭਾਈਚਾਰੇ ਦੇ ਲੋਕ ਦੱਬ ਕੇ ਰਹਿ ਜਾਂਦੇ ਹਨ। ਇਸ ਦੌਰਾਨ ਪਿੰਡ ਦੇ ਸਰਪੰਚ ਸਮੇਤ ਸਮੂਹ ਵਾਸੀਆਂ ਵਿੱਚ ਵੀ ਇਸ ਅਕਾਲੀ ਆਗੂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਦੇ ਪਿਛਲੇ ਚਾਲ ਚਲਨ ਬਾਰੇ ਵੀ ਪਿੰਡ 'ਚ ਖੁੰਢ ਚਰਚਾ ਬਣੀ ਹੋਈ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਕੁੜੀਆਂ ਅਤੇ ਜਨਾਨੀਆਂ ਸੁਰੱਖਿਅਤ ਨਹੀ ਹਨ ਤੇ ਮਾਪਿਆਂ ਦੇ ਦਿਲਾਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਲੈਕੇ ਕੁੜੀਆਂ ਨੂੰ ਆਪਣੇ ਇਲਾਕੇ ਤੋਂ ਬਾਹਰ ਪੜਾਉਣ ਦਾ ਡਰ ਪੈਦਾ ਹੁੰਦਾ ਹੈ ਅਤੇ ਜਦ ਪੁਲਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਤਾਂ ਯੂ.ਪੀ. ਦੇ ਹਾਥਰਸ ਵਰਗੇ ਕਾਂਡ ਵਾਪਰਦੇ ਹਨ। ਜਿਸ ਲਈ ਪੰਜਾਬ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਜਰੂਰੀ ਹੈ। ਉਕਤ ਅਕਾਲੀ ਆਗੂ ਦੀ ਪੌਤੀ ਦੀ ਉਮਰ ਦੀ ਦਲਿਤ ਲੜਕੀ ਨਾਲ ਕੀਤੀ ਗਈ ਵਧੀਕੀ ਖਿਲਾਫ ਪੁਲਿਸ ਨੂੰ ਗ੍ਰਿਫਤਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸ ਐਸ ਪੀ ਬਰਨਾਲਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਜੇਕਰ ਕੋਈ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਪਰਿਵਾਰ ਸਮੇਤ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ: ਖੇਤੀ ਬਿੱਲਾਂ ਖ਼ਿਲਾਫ਼ ਰਿਲਾਇੰਸ ਪੰਪ 'ਤੇ ਧਰਨਾ ਦੇ ਰਹੇ ਇਕ ਹੋਰ ਕਿਸਾਨ ਦੀ ਮੌਤ
ਦਲਿਤ ਭਾਈਚਾਰੇ ਵਲੋਂ ਮੋਗਾ 'ਚ ਰੋਸ ਪ੍ਰਦਰਸ਼ਨ, ਸ਼ਹਿਰ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ
NEXT STORY