ਲੁਧਿਆਣਾ (ਨਰਿੰਦਰ) : ਥਾਣਾ ਦੁੱਗਰੀ ਦੇ ਇਲਾਕੇ ਧਾਂਦਰਾ ਰੋਡ ’ਤੇ ਸਾਊਥਰਨ ਬਾਈਪਾਸ ਨੇੜੇ ਵੀਰਵਾਰ ਨੂੰ ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ ਪੰਘੂੜੇ ’ਚ ਸੌਂ ਰਹੇ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਕੇ ਲੈ ਗਏ ਸਨ। ਪੁਲਸ ਨੇ 24 ਘੰਟਿਆਂ ’ਚ ਇਸ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਪੁਲਸ ਨੇ ਇਸ ਅਗਵਾ ਕਾਂਡ ’ਚ ਸ਼ਾਮਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਸੇ ਦੇ ਇਕ ਜੋੜੇ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵੱਡੇ ਘਪਲੇ ਦਾ ਪਰਦਾਫ਼ਾਸ਼, ਦੋ ਕਲਰਕਾਂ ਸਣੇ ਤਿੰਨ ਗ੍ਰਿਫ਼ਤਾਰ

ਲੁਧਿਆਣਾ ਦੀ ਇਕ ਔਰਤ ਬਠਿੰਡਾ ’ਚ ਰਹਿੰਦੀ ਆਪਣੇ ਰਿਸ਼ਤੇਦਾਰ ਨੂੰ ਜਾਣਦੀ ਸੀ ਤੇ ਇਸ ਜੋੜੇ ਲਈ ਬੱਚੇ ਦੀ ਭਾਲ ਕਰ ਰਹੀ ਸੀ। ਇਸੇ ਕੰਮ ’ਚ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਰਲ ਗਏ। ਇਸ ਦੌਰਾਨ ਸ਼ਹੀਦ ਭਗਤ ਸਿੰਘ ਨਗਰ ’ਚ ਕਬਾੜ ਦਾ ਕੰਮ ਕਰਦਾ ਇਕ ਵਿਅਕਤੀ ਵੀ ਸ਼ਾਮਲ ਹੋ ਗਿਆ। ਉਹ ਇਸ ਪਰਿਵਾਰ ਨੂੰ ਕਾਫ਼ੀ ਨੇੜਿਓਂ ਜਾਣਦਾ ਸੀ। ਦੱਸ ਦੇਈਏ ਕਿ ਬੀਤੇ ਦਿਨ 5 ਮੁਲਜ਼ਮਾਂ ਨੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਬੱਚੇ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ, ਜੋ ਡੇਹਲੋਂ ’ਚ ਇਕੱਠੇ ਹੋਏ ਤੇ ਉਸ ਮਗਰੋਂ ਬਠਿੰਡਾ ’ਚ ਚਲੇ ਗਏ। ਇਸ ਦੌਰਾਨ ਪੁਲਸ ਦੀਆਂ ਟੀਮਾਂ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬੱਚੀ ਨੂੰ ਬਰਾਮਦ ਕਰ ਲਿਆ। ਇਸ ਬੱਚੇ ਦਾ ਜੋੜੇ ਨੂੰ ਵੇਚਣ ਲਈ 5 ਲੱਖ ਰੁਪਏ ’ਚ ਸੌਦਾ ਤੈਅ ਹੋਇਆ ਸੀ।
ਪੁਲਸ ਨੇ ਖਰੜ ਦੇ ਅਗਵਾ ਕੀਤੇ ਗਏ ਵਿਦਿਆਰਥੀ ਨੂੰ ਛੁਡਵਾਇਆ, ਫੇਸਬੁੱਕ ’ਤੇ ਮਿਲੀ ਕੁੜੀ ਦੀ ਕਰਤੂਤ ਨੇ ਉਡਾਏ ਹੋਸ਼
NEXT STORY