ਜਗਰਾਓਂ (ਮਾਲਵਾ) - ਸਿਟੀ ਫੀਡਰ 11 ਕੇ.ਵੀ. ਦੇ ਫੀਡਰ 5 ਅਤੇ 11 ਦੀ ਬਿਜਲੀ ਸਪਲਾਈ 11 ਜੁਲਾਈ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਸ ਸਬੰਧੀ ਜਗਰਾਓਂ ਸਿਟੀ ਦੇ ਐੱਸ.ਡੀ.ਓ. ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਮੇਨ ਬਾਜ਼ਾਰ, ਗੀਤਾ ਕਾਲੋਨੀ, ਪੁਰਾਣੀ ਸਬਜ਼ੀ ਮੰਡੀ ਰੋਡ, ਅਖਾੜਾ ਗੇਟ, ਮੋਰੀ ਗੇਟ, ਸ਼ੁਭਾਸ ਗੇਟ, ਬਾਗੜ ਬਜ਼ਾਰ, ਹਰਿਗੋਬਿੰਦਪੁਰਾ ਮੁਹੱਲਾ, ਵਿਜੇ ਨਗਰ, ਕਮਲ ਚੌਕ, ਕੁੱਕੜ ਚੌਕ, ਈਸ਼ਰ ਹਲਵਾਈ ਚੌਕ, ਖਾਈ ਮੁਹੱਲਾ ਤੇ ਧੋਲਾਂ ਵਾਲਾ ਖੂਹ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸੜਕ ਹਾਦਸੇ ਨੇ ਬੁਝਾਏ ਸੁਪਨੇ, ਇੰਟਰਵਿਊ ਦੇਣ ਜਾ ਰਹੀ ਕੁੜੀ ਦੀ ਦਰਦਨਾਕ ਮੌਤ
NEXT STORY