ਵੈੱਬ ਡੈਸਕ : ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਲੁਧਿਆਣਾ, (ਖੁਰਾਣਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਰਾਭਾ ਨਗਰ ਡਵੀਜ਼ਨ ਤਹਿਤ ਪੈਂਦੇ ਬਿਜਲੀ ਘਰ ਵਿਚ ਤਾਇਨਾਤ ਐੱਸ.ਡੀ.ਓ. ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 8 ਜੁਲਾਈ ਨੂੰ 11 ਕੇ.ਵੀ. ਬਸ ਹਾਰਸ ਪਾਵਰ, 66 ਕੇ.ਵੀ. ਸਰਾਭਾ ਨਗਰ ਸਬ ਸਟੇਸ਼ਨ ਦੇ ਵੱਖ-ਵੱਖ ਇਲਾਕਿਆਂ ਵਿਚ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਸਰਾਭਾ ਨਗਰ ਏ.ਬੀ.ਸੀ.ਡੀ.ਐੱਫ.ਜੀ.ਐੱਚ.ਆਈ.ਜੇ.ਕੇ. ਬਲਾਕ ਸਮੇਤ ਮਲਹਾਰ ਰੋਡ, ਗੁਰਦੇਵ ਨਗਰ, ਆਂਸਲ ਪਲਾਜ਼ਾ, ਸੰਧੂ ਟਾਵਰ, ਕਿਪਸ ਮਾਰਕੀਟ, ਸਿਟੀ ਮਾਲ, ਪਾਵਰ ਕਾਲੋਨੀ 2, ਚਰਚ ਰੋਡ, ਦੀਪਕ ਹਸਪਤਾਲ, ਮਾਰਕੀਟ ਐੱਚ ਬਲਾਕ, ਨਿਊ ਸੀਨੀਅਰ ਸੈਕੰਡਰੀ ਸਕੂਲ, ਆਰਤੀ ਚੌਕ, ਸਿਗਮਾ, ਐੱਸ.ਸੀ.ਏ. ਡੀ.ਏ. ਆਦਿ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਰੂਪਨਗਰ, (ਵਿਜੇ ਸ਼ਰਮਾ)-132 ਕੇ.ਵੀ. ਗਰਿੱਡ ਸ/ਸ ਰੂਪਨਗਰ ਤੋ ਚਲਦੇ 11 ਕੇ.ਵੀ. ਯੂ.ਪੀ.ਐੱਸ. -2, ਯੂ.ਪੀ.ਐੱਸ-1, ਸੁਰਤਾਪੁਰ, ਬਹਿਰਾਮਪੁਰ, ਸੰਗਤਪੁਰਾ ਅਤੇ ਪੀ.ਐੱਸ.ਟੀ.ਸੀ. ਫੀਡਰਾਂ ਦੀ ਬਿਜਲੀ ਸਪਲਾਈ 8 ਜੁਲਾਈ ਨੂੰ 11 ਕੇ.ਵੀ. ਲਾਈਨਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਪਿੰਡ ਖੈਰਾਬਾਦ, ਹਵੇਲੀ, ਸਨਸਿਟੀ-2, ਟੋਪ ਇਨਕਲੇਵ, ਰੈਲੋ ਰੋਡ, ਕ੍ਰਿ੍ਟਸ਼ਨਾ ਇਨਕਲੇਵ, ਹੇਮਕੁੰਟ ਇਨਕਲੇਵ, ਸ਼ਾਮਪੁਰਾ, ਬੇਲਾ ਰੋਡ, ਬੁੱਢਾ ਭੋਰਾ, ਮਨਸੂਹਾ, ਭੈਣੀ, ਚੌਂਤਾ, ਕਮਾਲਪੁਰ, ਸੁਰਤਾਪੁਰ, ਪਪਰਾਲਾ, ਪੁਲਸ ਲਾਈਨ, ਬਾੜ੍ਹਾ ਸਲੌਰਾ, ਬੰਦੇ ਮਾਹਲਾਂ, ਝੱਲੀਆ, ਬਾਲਸੰਢਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ, ਸ਼ਾਲਾਪੁਰ, ਬਹਿਰਾਮਪੁਰ, ਖਾਬੜਾਂ, ਸੋਲਖੀਆਂ, ਸਿੰਘ, ਸੰਤਪੁਰ ਚੁਪਕੀ, ਪੱਥਰ ਮਾਜਰਾ ਪਿੰਡਾਂ ਦੀ ਘਰੇਲੂ, ਖੇਤੀਬਾੜੀ ਬਿਜਲੀ ਸਪਲਾਈ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜਨੀਅਰ (ਸੰ) ਉਪ ਮੰਡਲ ਸੁਖਰਾਮਪੁਰ ਵਲੋਂ ਦਿੱਤੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ
NEXT STORY