ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ 8 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਮੋਹਾਲੀ 'ਚ 8 ਘੰਟਿਆਂ ਦਾ ਪਾਵਰ ਕੱਟ
ਮੋਹਾਲੀ (ਜ. ਬ.): ਸਹਾਇਕ ਕਾਰਜਕਾਰੀ ਇੰਜੀਨੀਅਰ (ਵੰਡ) ਉਪ ਮੰਡਲ ਸਨੇਟਾ ਇੰਜੀਨੀਅਰ ਮੋਹਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਨਵੰਬਰ ਦਿਨ ਬੁੱਧਵਾਰ ਨੂੰ 66 ਕੇ ਵੀ ਸਬ ਸਟੇਸ਼ਨ ਸੈਕਟਰ 109 ਦੀ ਜਰੂਰੀ ਮੁਰੰਮਤ ਲਈ ਸਬ ਸਟੇਸ਼ਨ ਤੋਂ ਚਲਦੇ 11 ਕੇ ਵੀ ਫੀਡਰਾਂ ਸੈਕਟਰਾਂ ਸੈਕਟਰ 105,106,108,109 ਸੀ.ਪੀ.ਐੱਮ. ਸੈਕਟਰ 105 ਅਤੇ ਏ.ਪੀ. ਫੀਡਰ ਸਵਾੜਾ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਇਨ੍ਹਾਂ ਫੀਡਰਾਂ ਤੇ ਪੈਂਦਾ ਏਰੀਆ ਪ੍ਰਭਾਵਿਤ ਰਹੇਗਾ।
ਰੂਪਨਗਰ 'ਚ ਵੀ ਬੰਦ ਰਹੇਗੀ ਬਿਜਲੀ
ਰੂਪਨਗਰ (ਵਿਜੇ ਸ਼ਰਮਾ)- 66 ਕੇ.ਵੀ ਗਰਿੱਡ ਸ/ਸ ਬੂਰਮਾਜਰਾ ਦੀ ਸ਼ਟਡਾਊਨ ਹੋਣ ਕਾਰਨ ਇਸ ਸਬ-ਸਟੇਸ਼ਨ ਤੋਂ ਚਲਦੇ 11 ਕੇ.ਵੀ ਲੁਹਾਰੀ, ਦੁਲਚੀ ਮਾਜਰਾ, ਅਟੱਲਗੜ ਯੂ.ਪੀ.ਐੱਸ. ਅਤੇ ਖਾਬੜਾ ਯੂ.ਪੀ.ਐੱਸ. ਫੀਡਰਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਸਪਲਾਈ 4 ਨਵੰਬਰ ਨੂੰ 2 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਦੁਲਚੀ ਮਾਜਰਾ, ਗੋਸਲਾਂ, ਸੀਰੋਮਾਜਰਾ, ਰੋਡ ਮਾਜਰਾ, ਚੱਕਲਾਂ, ਭਾਗੋਮਾਜਰਾ, ਮੁਗਲ ਮਾਜਰੀ, ਲੁਹਾਰੀ ਖਾਬੜਾ, ਅਟੱਲਗੜ੍ਹ, ਸ਼ਾਲਾਪੁਰ ਚੌਂਕ, ਸੋਲਖੀਆਂ, ਬਹਿਰਾਮਪੁਰ, ਸਿੰਘ ਭਗਵੰਤਪੁਰਾ, ਬਾਹਮਣ ਮਾਜਰਾ, ਸੰਤਪੁਰ ਚੁਪਕੀ, ਅਸਮਾਨਪੁਰ, ਪੱਥਰ ਮਾਜਰਾ ਆਦਿ ਪਿੰਡਾਂ ਦੀ ਘਰੇਲੂ, ਵਪਾਰਕ ਤੇ ਖੇਤੀਬਾੜੀ 24 ਘੰਟੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਵਿਭਾਗ ਦੇ ਅਧਿਕਾਰੀ ਮਾਲਵਿੰਦਰ ਸਿੰਘ ਵਲੋ ਦਿੱਤੀ ਗਈ।
ਪੰਜਾਬ 'ਚ ਭਿਆਨਕ ਹਾਦਸਾ! ਡਿਊਟੀ ਦੌਰਾਨ ਤਿੰਨ ਮੁਲਾਜ਼ਮਾਂ ਨਾਲ ਵਾਪਰ ਗਈ ਅਣਹੋਣੀ
NEXT STORY