ਪਟਿਆਲਾ (ਰਾਜੇਸ਼ ਪੰਜੌਲਾ)-ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਲਿਜਾਉਣ ਲਈ ਬਿਹਤਰ ਢੰਗ ਨਾਲ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਸੰਬੰਧ ਵਿੱਚ ਪੰਜਾਬ ਪੀ. ਆਰ. ਟੀ. ਸੀ. ਦੇ ਚੈਅਰਮੈਨ ਰਣਜੋਧ ਹਡਾਨਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਹਡਾਨਾ ਨੇ ਕਿਹਾ ਕਿ ਇਸ ਮੌਕੇ ਬਸ ਅੱਡੇ, ਸਨੌਰ ਇਲਾਕੇ ਨੂੰ ਰੰਗਲੇ ਪੰਜਾਬ ਤਹਿਤ ਨਵੀ ਦਿਖ ਦੇਣ ਬਾਰੇ ਅਤੇ ਪਟਿਆਲੇ ਵਿੱਚ ਚੱਲ ਰਹੇ ਹੋਰਨਾਂ ਵਿਕਾਸ ਬਾਰੇ ਗੱਲਬਾਤ ਹੋਈ।
ਗੈਰ-ਰਸਮੀ ਤੌਰ 'ਤੇ ਗੱਲਬਾਤ ਦੌਰਾਨ ਹਡਾਨਾ ਨੇ ਦੱਸਿਆ ਕਿ ਬੱਸ ਅੱਡੇ ਦਾ ਕੰਮ 95 ਫ਼ੀਸਦੀ ਮੁਕਮਲ ਹੈ ਅਤੇ ਵਰਕਸ਼ਾਪ ਦਾ ਕੰਮ 70 ਫ਼ੀਸਦੀ ਮੁਕਮੰਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 60.67 ਕਰੋੜ ਦੀ ਲਾਗਤ ਨਾਲ ਕਰੀਬ 8.51 ਏਕੜ ਰਕਬੇ ‘ਚ ਬਣ ਰਹੇ ਅਤਿ ਆਧੁਨਿਕ ਸਹੂਲਤਾ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੇ ਚਲ ਰਹੇ ਕੰਮ ਬਾਰੇ ਮੁੱਖ ਮੰਤਰੀ ਮਾਨ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੋਰ ਵੀ ਜੇਕਰ ਵਿਕਾਸ ਲਈ ਕਿਸੇ ਵੀ ਕਿਸਮ ਦੀ ਲੋੜ ਪੈਦੀ ਹੈ ਤਾਂ ਉਹ ਹਰ ਢੰਗ ਨਾਲ ਨਾਲ ਖੜੇ ਹਨ। ਇਸ ਤੋਂ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਸਨੌਰ ਇਲਾਕੇ ਵਿੱਚ ਰੰਗਲੇ ਪੰਜਾਬ ਤਹਿਤ ਚੰਗੇ ਗਰਾਊਂਡ, ਸੜਕਾ ਦਾ ਨਿਰਮਾਨ, ਸੀਵਰੇਜ਼, ਪਾਣੀ ਦੀ ਨਿਕਾਸੀ, ਚੰਗਾ ਬਸ ਅੱਡਾ, ਰੁਜ਼ਗਾਰ ਦੇ ਸਾਧਨ ਅਤੇ ਹੋਰ ਕਈ ਸਮਸਿੱਆਵਾਂ ਜਿਨ੍ਹਾਂ ਨਾਲ ਸਨੌਰ ਇਲਾਕੇ ਨੂੰ ਹੁਣ ਤੱਕ ਜੂਝਨਾ ਪਿਆ ਹੈ, ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ :ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ
ਹਡਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਪੀ. ਆਰ. ਟੀ. ਸੀ. ਦਾ ਇਹ ਨਵਾਂ ਸਿਰਫ਼ ਬੱਸ ਅੱਡਾ ਬਣਾਉਣ ਤੱਕ ਸੀਮਿਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਇਸ ਅਦਾਰੇ ਨੂੰ ਪੁਰਾਣੀ ਸਰਕਾਰਾਂ ਵਾਂਗ ਘਾਟੇ ਦਾ ਅਦਾਰਾ ਲਫ਼ਜ ਹਟਾ ਕੇ ਹੋਰ ਵੀ ਬਿਹਤਰ, ਲੋਕ ਹਿੱਤ ਅਤੇ ਕਮਾਊ ਅਦਾਰਾ ਬਣਾਵੇਗੀ। ਜਿਸ ਲਈ ਕਈ ਅਫ਼ਸਰ ਅਤੇ ਕਰਮਚਾਰੀ ਤਤਪਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਬੇੜੇ ਵਿੱਚ 225 ਬੱਸਾਂ ਜਲਦ ਸ਼ਾਮਲ ਹੋਣਗੀਆਂ ਜਿਸ 'ਤੇ ਮੁੱਖ ਮੰਤਰੀ ਮਾਨ ਨੇ ਖ਼ੁਸ਼ੀ ਪ੍ਰਗਟਾਈ ਅਤੇ ਇਸ ਦੇ ਨਾਲ ਹੀ ਅਦਾਰੇ ਵਿੱਚ ਨਵੀ ਭਰਤੀ ਨੀਤੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।

ਸਨੌਰ ਇਲਾਕੇ ਵਿੱਚ ਖੇਡਾਂ ਨੂੰ ਕੀਤਾ ਜਾਵੇ ਪ੍ਰਮੋਟ
ਹਡਾਨਾ ਨੇ ਕਿਹਾ ਕਿ ਸਨੌਰ ਇਲਾਕੇ ਵਿੱਚ ਬਹੁਤੇ ਨੌਜਵਾਨ ਬਾਹਰਲੇ ਮੁਲਕਾਂ ਜਾਣ ਲੱਗੇ ਹੋਏ ਹਨ। ਇਸ ਵਿੱਚ ਸਭ ਤੋਂ ਵੱਡੀ ਘਾਟ ਪਹਿਲੀ ਸਰਕਾਰ ਵੱਲੋਂ ਲੋਕ ਮਾਰੂ ਨੀਤੀਆਂ ਹਨ ਜਿਸ ਕਾਰਨ ਨੌਜਵਾਨਾਂ ਨੂੰ ਰੁਜਗਾਰ ਨਾ ਮਿਲਣਾ, ਖੇਡਾਂ ਪ੍ਰਤੀ ਉਤਸਾਹ ਨਾ ਹੋਣਾ, ਸਕੂਲੀ ਬੱਚਿਆਂ ਨੂੰ ਨਵੇਕਲੇ ਢੰਗ ਦੀ ਪੜਾਈ ਤੋਂ ਵਾਂਝੇ ਰੱਖਣਾ ਆਦਿ ਹਨ। ਜਿਸ ਕਾਰਨ ਸਨੌਰ ਇਲਾਕੇ ਨੂੰ ਹੁਣ ਵੀ ਪੱਛੜੀ ਹੋਈ ਕੈਟਾਗਿਰੀ ਵਿੱਚ ਜਾਣਿਆ ਜਾਂਦਾ ਹੈ ਪਰ ਹੁਣ ਮਾਨ ਸਰਕਾਰ ਦੇ ਹੁਕਮਾਂ ਸਦਕਾ ਪਿੰਡਾ ਨੂੰ ਸ਼ਹਿਰਾਂ ਨਾਲੋਂ ਵਧੀਆ ਦਿੱਖ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਹੈ। ਇਸ ਸਭ ਲਈ ਮੁੱਖ ਮੰਤਰੀ ਮਾਨ ਨੇ ਵਿਸ਼ੇਸ਼ ਤੌਰ 'ਤੇ ਕਿਹਾ ਹੈ ਕਿ ਰੰਗਲੇ ਪੰਜਾਬ ਤਹਿਤ ਸਨੌਰ ਇਲਾਕੇ ਵਿੱਚ ਚੰਗੇ ਖੇਡ ਮੈਦਾਨ ਬਣਾਉਣ ਲਈ ਜਲਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ।
ਨੁਕਸਾਨੀ ਫ਼ਸਲਾਂ ਦਾ ਮੁਆਵਜ਼ਾ ਦਿਵਾਉਣ ਲਈ ਖ਼ਾਸ ਹਦਾਇਤਾਂ ਜਾਰੀ
ਹਡਾਨਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਫ਼ਸਲਾਂ ਦੇ ਮੁਆਵਜ਼ੇ ਬਾਰੇ ਵੀ ਚਰਚਾ ਕਰਦਿਆਂ ਦੱਸਿਆ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਡੀ. ਸੀ. ਸਾਹਿਬਾਨਾਂ ਨੂੰ ਫ਼ਸਲਾਂ ਦੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਨੂੰ ਦਫ਼ਤਰਾਂ ਦੇ ਗੇੜੇ ਨਹੀ ਮਾਰਨੇ ਪੈਣਗੇ। ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਪੂਰੀ ਤਰ੍ਹਾਂ ਨੁਕਸਾਨੀ ਫ਼ਸਲ ਨੂੰ 15000 ਅਤੇ ਜਿਨ੍ਹਾਂ ਦੇ ਫ਼ਸਲਾਂ ਤੋਂ ਇਲਾਵਾ ਘਰ ਜਾਂ ਡੰਗਰ ਪਸ਼ੂ ਆਦਿ ਦਾ ਵੀ ਨੁਕਸਾਨ ਹੋਇਆ ਉਨ੍ਹਾਂ ਲਈ ਵੀ ਵੱਖ ਤੋਂ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਫ਼ਸਲਾਂ ਲਈ ਵੀ ਨਵੇਂ ਫਰਮਾਨ ਤਹਿਤ ਨਕਲੀ ਬੀਜ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸ਼ਹਿਰੀ ਪੱਧਰ 'ਤੇ ਵੀ ਵਿਕਾਸ ਤੇਜੀ ਨਾਲ ਹੋਵੇਗਾ
ਹਡਾਨਾ ਨੇ ਮੁੱਖ ਮੰਤਰੀ ਮਾਨ ਵੱਲੋਂ ਸ਼ਹਿਰੀ ਵਿਕਾਸ 'ਤੇ ਚਰਚਾ ਬਾਰੇ ਕਿਹਾ ਕਿ ਸਰਕਾਰ ਵੱਲੋਂ ਰਜਿਸਟਰੀਆਂ ਕਰਵਾਉਣ ਲਈ 2.5 ਫ਼ੀਸਦੀ ਸਟੈਂਪ ਡਿਊਟੀ ਘਟਾਈ ਗਈ ਸੀ, ਉਸ ਦੀ ਮਿਆਦ ਨੂੰ ਵੀ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਪਟਿਆਲਾ ਸ਼ਹਿਰ ਵਿੱਚਲੇ ਬੱਚਿਆਂ ਦੀ ਪੜ੍ਹਾਈ ਬਾਰੇ ਵੀ ਮਾਨ ਨੇ ਵਿਸ਼ੇਸ਼ ਤੌਰ 'ਤੇ ਕਿਹਾ ਹੈ ਕਿ ਸਕੂਲ ਆਫ਼ ਐਮੀਨੈਂਸ ਦੀ ਤਰ੍ਹਾਂ ਸ਼ਹਿਰਾਂ ਦੀ ਤਰ੍ਹਾਂ ਪਿੰਡਾ ਵਿੱਚ ਵੀ ਅਜਿਹੇ ਚੰਗੇ ਸਕੂਲਾਂ ਦੀ ਜਲਦ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ, ਦਫ਼ਤਰਾਂ ਦੇ ਕੰਮਾਂ ਨੂੰ ਡਿਜੀਟਲ ਅਤੇ ਪਾਰਦਰਸ਼ੀ ਢੰਗ ਨਾਲ ਛੇਤੀ ਨੇਪਰੇ ਚਾੜ ਕੇ ਲੋਕਾਂ ਦੇ ਸਮੇਂ ਦੀ ਕਦਰ ਦੀ ਪਹਿਲਕਦਮੀ, ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੋਰ ਲੋਕ ਹਿੱਤ ਪੱਖੀ ਫ਼ੈਸਲੇ ਲਈ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਅਫ਼ਸਰ ਲਗਾਤਾਰ ਕੰਮ ਕਰਨ ਬਾਰੇ ਵੀ ਚਰਚਾ ਹੋਈ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
1.5 ਲੱਖ ਫ਼ੀਸ ਵਸੂਲਣ ਮਗਰੋਂ ਕੁੜੀ ਨੂੰ ਕੋਰਸ 'ਚੋਂ ਕੱਢਿਆ, ਹੁਣ ਕਮਿਸ਼ਨ ਨੇ ਸੁਣਾਇਆ ਸਖ਼ਤ ਫ਼ੈਸਲਾ
NEXT STORY