ਭਵਾਨੀਗੜ੍ਹ (ਵਿਕਾਸ ਮਿੱਤਲ)- ਨਗਰ ਕੌਂਸਲ ਭਵਾਨੀਗੜ੍ਹ ਦੇ 'ਆਪ' ਨਾਲ ਸਬੰਧਤ ਮੌਜੂਦਾ ਪ੍ਰਧਾਨ ਨਰਿੰਦਰ ਸਿੰਘ ਔਜਲਾ ਖਿਲਾਫ਼ ਪਿਛਲੇ ਦਿਨੀਂ 11 ਕਾਂਗਰਸੀ ਕੌਂਸਲਰਾਂ ਵੱਲੋਂ ਪਾਇਆ ਬੇਭਰੋਸਗੀ ਦਾ ਮਤਾ ਪਾਸ ਨਾ ਹੋਣ ਕਾਰਨ ਔਜਲਾ ਆਪਣੀ ਪ੍ਰਧਾਨਗੀ ਦੀ ਕੁਰਸੀ ਨੂੰ ਬਚਾਉਣ ਵਿਚ ਸਫਲ ਸਾਬਿਤ ਹੋਏ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਇਸ ਸਬੰਧੀ ਸ਼ਨੀਵਾਰ ਨੂੰ ਨਗਰ ਕੌੰਸਲ ਦਫ਼ਤਰ ਪਹੁੰਚੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁੱਝ ਦਿਨ ਪਹਿਲਾਂ ਕਾਂਗਰਸੀ ਕੌਂਸਲਰਾਂ ਨੇ ਆਪਣੇ ਆਕਾ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਉਪਰੰਤ ਨਗਰ ਕੌੰਸਲ ਭਵਾਨੀਗੜ੍ਹ ਦੇ ਮੌਜੂਦਾ ਪ੍ਰਧਾਨ ਔਜਲਾ ਦੇ ਖਿਲਾਫ਼ ਬੇਭਰੋਸਗੀ ਮਤਾ ਦਾਖਲ ਕਰਵਾਇਆ ਗਿਆ ਸੀ ਪਰੰਤੂ ਪ੍ਰਧਾਨ ਵੱਲੋਂ ਸੱਦੀ ਮੀਟਿੰਗ ਵਿਚ ਉਕਤ ਕੌੰਸਲਰ ਹਾਜ਼ਰ ਨਹੀਂ ਹੋਏ। ਵਿਧਾਇਕਾ ਨੇ ਦੱਸਿਆ ਕਿ ਬੇਭਰੋਸਗੀ ਮਤੇ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਆਬਜ਼ਬਰ ਲਗਾਏ ਗਏ ਤਹਿਸੀਲਦਾਰ ਭਵਾਨੀਗੜ੍ਹ ਦੀ ਹਾਜ਼ਰੀ ਵਿਚ ਅਤੇ ਉਕਤ ਕੌਂਸਲਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਇਹ ਬੇਭਰੋਸਗੀ ਦੇ ਮਤੇ ਨੂੰ ਖਾਰਿਜ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਉਕਤ ਕੌਂਸਲਰ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੀ ਸ਼ਹਿ ’ਤੇ ਭਵਾਨੀਗੜ੍ਹ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਪਾਉਣ ਲਈ ਇਹ ਮਤਾ ਲਿਆਏ ਸਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਵੇ ਜਦੋਂਕਿ ਮੌਜੂਦਾ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ਼ਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਕੌੰਸਲ ਪ੍ਰਧਾਨ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਕੁਝ ਕੌਂਸਲਰ ਆਪਣੀ ਚੌਧਰਦਾਰੀ ਚਮਕਾਉਣ ਲਈ ਅਜਿਹੀਆਂ ਘਟੀਆ ਚਾਲਾਂ ਚਲ ਰਹੇ ਹਨ ਜਿਨ੍ਹਾਂ ਨੂੰ ਆਪਣੇ ਮਨਸੂਬਿਆਂ 'ਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਗੁਰਵਿੰਦਰ ਸੱਗੂ, ਵਿਦਿਆ ਦੇਵੀ, ਸੁਖਦਰਸ਼ਨ ਸਲਦੀ ਤੋਂ ਇਲਾਵਾ ਪ੍ਰਦੀਪ ਮਿੱਤਲ ਦੀਪਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਸ਼ਹਿਰ ਦੇ ਵਿਕਾਸ ਕਾਰਜ ਸਾਡੀ ਸਹਿਮਤੀ ਨਾਲ ਹੀ ਪਾਸ ਹੋਏ: ਕਾਂਗਰਸੀ ਕੌੰਸਲਰ
ਓਧਰ, ਹਲਕਾ ਵਿਧਾਇਕਾ ਅਤੇ ਕੌੰਸਲ ਪ੍ਰਧਾਨ ਵੱਲੋਂ ਵਿਕਾਸ ਕਾਰਜਾਂ 'ਚ ਰੋੜਾ ਬਣਨ ਦੇ ਲਗਾਏ ਦੋਸ਼ਾਂ ਤੋਂ ਤਿਲਮਿਲਾਏ ਉਕਤ 11 'ਚੋਂ 10 ਕੌੰਸਲਰਾਂ ਜਿਨ੍ਹਾਂ ਵਿਚ ਸੁਖਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਘਾਬਦੀਆ, ਮੋਨਿਕਾ ਮਿੱਤਲ ਦੇ ਪਤੀ ਵਰਿੰਦਰ ਮਿੱਤਲ, ਗੁਰਤੇਜ ਸਿੰਘ, ਸੰਜੀਵ ਲਾਲਕਾ, ਸੁਖਵਿੰਦਰ ਲਾਲੀ, ਸਵਰਨਜੀਤ ਸਿੰਘ, ਜਸਪਾਲ ਕੌਰ, ਸਤਿੰਦਰ ਕੌਰ ਅਤੇ ਸੰਜੂ ਵਰਮਾ ਸ਼ਾਮਲ ਸਨ, ਨੇ ਇੱਕ ਵੱਖਰੀ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਸ਼ਹਿਰ ਦੇ ਜੋ ਵਿਕਾਸ ਕਾਰਜ ਹਾਊਸ ਵਿਚ ਪਾਸ ਹੋਏ ਹਨ ਉਹ ਸਾਡੀ ਸਹਿਮਤੀ ਨਾਲ ਹੀ ਪਾਸ ਹੋਏ ਹਨ। ਉਕਤ ਕੌਂਸਲਰਾਂ ਨੇ ਕਿਹਾ ਕਿ ਅਸੀਂ ਮਤੇ ਵਿਚ ਸ਼ਹਿਰ ਦੇ ਬਾਕੀ ਵਾਰਡਾਂ ਨੂੰ ਅਣਗੌਲਿਆ ਕਰਕੇ ਆਪਣੇ ਚਹੇਤੇ ਕੌੰਸਲਰ ਦੇ ਇੱਕ ਵਾਰਡ ਵਿਚ ਹੀ 2 ਕਰੋੜ ਦੇ ਕੰਮਾਂ ਨੂੰ ਮੰਜੂਰੀ ਦੇਣ ਦਾ ਇਤਰਾਜ਼ ਜ਼ਰੂਰ ਜਤਾਇਆ ਸੀ। ਕੌੰਸਲਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਬਕਾ ਮੰਤਰੀ ਸਿੰਗਲਾ ਜਿਨ੍ਹਾਂ ਨੂੰ ਲੋਕ ਵਿਕਾਸ ਪੁਰਸ਼ ਦੇ ਨਾਅ ਨਾਲ ਜਾਣਦੇ ਹਨ ਉਨ੍ਹਾਂ ਉਪਰ ਅਜਿਹੇ ਦੋਸ਼ ਲਗਾਉਣੇ ਹਾਸੋਹੀਣੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੇਸਰੀ ਮੈਡੀਕਲ ਕੈਂਪ 'ਚ ਸਿਹਤ ਤੇ ਹਰਿਆਲੀ ਦਾ ਸੰਗਮ: ਮੁਫ਼ਤ ਜਾਂਚ ਦੇ ਨਾਲ ਮਿਲਣਗੇ ਮੁਫ਼ਤ ਪੌਦੇ
NEXT STORY