ਚੰਡੀਗੜ੍ਹ- ਸੂਬਾ ਖ਼ਪਤਕਾਰ ਕਮਿਸ਼ਨ ਸੈਕਟਰ-34 'ਚ ਸਥਿਤ ਨੇ ਫਰੈਂਕਫਿਨ ਇੰਸਟੀਚਿਊਟ ਆਫ਼ ਏਅਰ ਹੋਸਟੇਸ ਅਤੇ ਫਰੈਂਕਫਿਨ ਐਵੀਏਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ। ਇੰਸਟੀਚਿਊਟ ਨੇ ਪੂਰੀ ਫੀਸ ਵਸੂਲਣ 'ਤੇ ਇਕ ਕੁੜੀ ਨੂੰ ਏਅਰ ਹੋਸਟੇਸ ਕੋਰਸ 'ਚੋਂ ਕੱਢ ਦਿੱਤਾ ਸੀ, ਕਿਉਂਕਿ ਕੁੜੀ ਦੇ ਹੱਥ 'ਤੇ ਸੱਟ ਦੇ ਨਿਸ਼ਾਨ ਸਨ, ਇਸ ਲਈ ਇੰਸਟੀਚਿਊਟ ਨੇ ਕਿਹਾ ਸੀ ਕਿ ਉਹ ਏਅਰ ਹੋਸਟੇਸ ਨਹੀਂ ਬਣ ਸਕਦੀ। ਹੁਣ ਇੰਸਟੀਚਿਊਟ ਨੂੰ 1.54 ਲੱਖ ਰੁਪਏ ਦੀ ਫ਼ੀਸ ਵਾਪਸ ਕਰਨੀ ਪਵੇਗੀ ਅਤੇ ਨਾਲ ਹੀ 20,000 ਰੁਪਏ ਨੂੰ ਹਰਜਾਨੇ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ ਵੀ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ- ਪਤੀ ਨਾਲ ਮਾਮੂਲੀ ਤਕਰਾਰ ਮਗਰੋਂ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ
ਜਾਣਕਾਰੀ ਮੁਤਾਬਕ ਕੁੜੀ ਨੇ ਇੰਸਟੀਚਿਊਟ ਦੇ ਖ਼ਿਲਾਫ਼ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ। ਇੰਸਟੀਚਿਊਟ ਨੇ ਕਮਿਸ਼ਨ ਦੇ ਫ਼ੈਸਲੇ ਵਿਰੁੱਧ ਸਟੇਟ ਕਮਿਸ਼ਨ ਕੋਲ ਅਪੀਲ ਕੀਤੀ ਪਰ ਅਪੀਲ ਖ਼ਾਰਜ ਕਰ ਦਿੱਤੀ ਗਈ। ਕਮਿਸ਼ਨ ਦੀ ਸੁਣਵਾਈ ਦੌਰਾਨ ਇੰਸਟੀਚਿਊਟ ਨੇ ਕਿਹਾ ਕਿ ਸ਼ਿਕਾਇਤਕਤਾ ਨੇ ਉਨ੍ਹਾਂ ਨਾਲ ਐਗਰੀਮੈਂਟ ਕੀਤਾ ਸੀ। ਇਹ ਆਨਲਾਈਨ ਵਿਦਿਆਰਥੀ ਐਗਰੀਮੈਂਟ ਸੀ ਜੋ ਉਸ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਇਸ ਨਾਲ ਪਹਿਲੇ ਵਿਦਿਆਰਥੀ ਨੂੰ ਦੱਸਿਆ ਗਿਆ ਸੀ ਕਿ ਏਅਰਲਾਈਨਜ਼ 'ਚ ਕੈਬਿਨ ਕਰੂ ਦੀ ਨੌਕਰੀ ਲਈ ਚਿਹਰੇ, ਗੁੱਟ, ਗਰਦਨ 'ਤੇ ਸੱਟ ਦਾ ਨਿਸ਼ਾਨ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਤਲਾਸ਼ ’ਚ ਧਾਰਮਿਕ ਡੇਰਿਆਂ ’ਤੇ ਸਰਚ ਆਪ੍ਰੇਸ਼ਨ, ਡਰੋਨ ਦੀ ਵੀ ਲਈ ਜਾ ਰਹੀ ਮਦਦ
ਕੀ ਹੈ ਪੂਰਾ ਮਾਮਲਾ
ਅੰਬਾਲਾ ਦੀ ਰਹਿਣ ਵਾਲੀ 20 ਸਾਲਾ ਕੁੜੀ ਨੇ ਜੂਨ 2016 'ਚ ਸੰਸਥਾ 'ਚ ਏਵੀਏਸ਼ਨ, ਹੋਸਪਿਟੈਲਿਟੀ ਅਤੇ ਟਰੈਵਲ ਮੈਨੇਜਮੈਂਟ ਡਿਪਲੋਮਾ 'ਚ ਦਾਖ਼ਲਾ ਲਿਆ ਸੀ। 1.54 ਲੱਖ ਰੁਪਏ ਦੀ ਫ਼ੀਸ ਐਜੂਕੇਸ਼ਨ ਲੋਨ ਲੈ ਕੇ ਅਦਾ ਕੀਤੀ। 1 ਮਹੀਨੇ ਤੱਕ ਕਲਾਸ ਵਿਚ ਜਾਣ ਤੋਂ ਬਾਅਦ ਅਧਿਆਪਕ ਨੇ ਕੁੜੀ ਦੇ ਸੱਜੇ ਗੁੱਟ 'ਤੇ ਸੱਟ ਦਾ ਨਿਸ਼ਾਨ ਦੇਖਿਆ ਅਤੇ ਕਿਹਾ ਕਿ ਉਹ ਏਅਰ ਹੋਸਟੇਸ ਨਹੀਂ ਬਣ ਸਕਦੀ। ਕਾਨੂੰਨੀ ਨੋਟਿਸ ਦੇ ਬਾਅਦ ਵੀ ਜਦੋਂ ਫ਼ੀਸ ਵਾਪਸ ਨਹੀਂ ਕੀਤੀ ਗਈ ਤਾਂ ਕੁੜੀ ਨੇ ਖ਼ਪਤਕਾਰ ਕਮਿਸ਼ਨ 'ਚ ਕੇਸ ਦਾਇਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ-ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੀ ਅਹਿਮ ਜਾਣਕਾਰੀ
NEXT STORY