ਮਲੋਟ (ਜੁਨੇਜਾ ,ਕਾਠਪਾਲ)-ਮਲੋਟ ਵਿਖੇ ਨਗਰ ਪਾਲਿਕਾ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜੀਆਂ ਹਨ। ਸ਼ਹਿਰ ਦੇ ਸਾਰੇ 27 ਵਾਰਡਾਂ ਵਿਚ ਸਵੇਰੇ 8 ਵਜੇ ਤੋਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ ਅਤੇ ਸਾਰਾ ਦਿਨ ਮਮੂਲੀ ਰੌਲੇ ਰੱਪੇ ਨੂੰ ਛੱਡ ਕਿ ਪੋਲਿੰਗ ਦਾ ਕੰਮ ਪੁਰ ਅਮਨ ਨੇਪਰੇ ਚੜ ਗਿਆ। ਪੋਲਿੰਗ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਸੀ ਅਤੇ 12 ਵਜੇ ਤੱਕ ਕਈ ਵਾਰਡਾਂ ਵਿਚ 50 ਫ਼ੀਸਦੀ ਪੋਲਿੰਗ ਹੋ ਗਈ ਸੀ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ
ਮਲੋਟ ਅੰਦਰ ਕੁੱਲ 65 ਫ਼ੀਸਦੀ ਪੋਲਿੰਗ ਹੋਣ ਦੀ ਖਬਰ ਹੈ। ਇਸ ਸਬੰਧੀ ਮਲੋਟ ਦੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੰਸਪੈਕਟਰ ਹਰਜੀਤ ਸਿੰਘ ਮਾਨ, ਇੰਸਪੈਕਟਰ ਪਰਮਜੀਤ ਸਿੰਘ ਸਮੇਤ ਟੀਮਾਂ ਨੇ ਅਮਨ ਕਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ ਪੂਰੀ ਤਰ੍ਹਾਂ ਚੌਕਸੀ ਬਣਾਈ ਹੋਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਢਿੱਲੋਂ ਨੇ ਦੱਸਿਆ ਕਿ ਪੁਲਸ ਦੀਆਂ ਟੀਮਾਂ ਨੇ ਸਾਰਾ ਦਿਨ ਸ਼ਹਿਰ ਅੰਦਰ ਗਸ਼ਤ ਤੇਜ ਰੱਖੀ ਹੈ ਅਤੇ ਕਿਸੇ ਵੀ ਥਾਂ ਤੋਂ ਕੋਈ ਰੌਲੇ ਰੱਪੇ ਸਬੰਧੀ ਸੂਚਨਾ ਮਿਲਦੀ ਸੀ ਤਾਂ ਸੁਰੱਖਿਆ ਫੋਰਸਾਂ 5 ਮਿੰਟ ਤੋਂ ਘਟ ਸਮੇਂ ਵਿਚ ਉਥੇ ਪੁੱਜ ਜਾਂਦੀਆਂ ਸਨ। ਕਿਸੇ ਵਾਰਡ ਵਿਚ ਕੋਈ ਅਣਸੁਖਾਵੀ ਘਟਨਾਂ ਦੀ ਕੋਈ ਖਬਰ ਨਹੀ ਅਤੇ ਸਾਰਾ ਕੰਮ ਪੁਰਅਮਨ ਨੇਪਰੇ ਚੜ ਗਿਆ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਚ ਚੋਣਾਂ ਦੌਰਾਨ ਚੱਲੀਆਂ ਗੋਲੀਆਂ, ਕਾਂਗਰਸੀਆਂ ’ਤੇ ਲੱਗੇ ਦੋਸ਼
98 ਸਾਲ ਦੀ ਔਰਤ ਨੇ ਪਾਈ ਵੋਟ
ਸ਼ਹਿਰ ਦੇ ਵਾਰਡ ਨੰਬਰ 4 ਤੇ ਸ਼ਾਤੀ ਦੇਵੀ ਪਤਨੀ ਸਵ: ਚਿਮਨ ਲਾਲ ਭਠੇਜਾ ਉਮਰ 98 ਸਾਲ ਨੇ ਆਪਣੀ ਵੋਟ ਪਾਈ। ਉਨ੍ਹਾਂ ਦੇ ਸਪੁੱਤਰ ਗੁਲਸ਼ਨ ਭਠੇਜਾ ਬਜ਼ੁਰਗ ਮਾਤਾ ਦੀ ਵੋਟ ਪੋਲ ਲਈ ਉਨ੍ਹਾਂ ਨੂੰ ਵ੍ਹੀਲ ਚੈਅਰ ਉਤੇ ਲੈ ਕੇ ਆਏ। ਮਾਤਾ ਸ਼ਾਤੀ ਦੇਵੀ ਵੱਲੋਂ ਦੇਸ਼ ਦੀ ਅਜਾਦੀ ਤੋਂ ਬਾਅਦ ਹੋਈਆਂ ਹਰ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ
ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ 80 ਸਾਲਾਂ ਦੇ ਬਜ਼ੁਰਗ, ਕਿਹਾ ‘ਦਿੱਲੀ ਪੁਲਸ ਨੇ ਢਾਹਿਆ ਬੇਹੱਦ ਤਸ਼ੱਦਦ’
NEXT STORY