ਬੁਢਲਾਡਾ,(ਮਨਜੀਤ, ਬਾਂਸਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੌਰ ਕਮੇਟੀ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ’ਚ 7 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਪੱਧਰ ’ਤੇ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਦਿਹਾਤੀ ਮਾਨਸਾ ਗੁਰਮੇਲ ਫਫੜੇ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬੁਢਲਾਡਾ ਡਾ. ਨਿਸ਼ਾਨ ਸਿੰਘ ਅਤੇ ਹਲਕਾ ਮਾਨਸਾ ਦੇ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਦੱਸਿਆ ਕਿ ਲੋੜਵੰਦਾਂ ਦੇ ਕੱਟੇ ਗਏ ਆਟਾ-ਦਾਲ ਦੇ ਕਾਰਡ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਅਥਾਹ ਵਾਧੇ ਦੇ ਖਿਲਾਫ 7 ਜੁਲਾਈ ਨੂੰ 10 ਵਜੇ ਤੋਂ 11 ਵਜੇ ਤੱਕ ਪਿੰਡਾਂ ਅਤੇ ਸ਼ਹਿਰਾਂ ’ਚ ਧਰਨੇ ਲਗਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾਵੇਗਾ।
ਬੈਨ ਦੇ ਬਾਵਜੂਦ ਦੇਸੀ ਜੁਗਾੜ ਨਾਲ ਚੱਲ ਰਿਹੈ 'ਟਿਕ ਟਾਕ', ਪੰਜਾਬੀ ਨੌਜਵਾਨਾਂ ਕੀਤੀ ਇਹ ਮੰਗ
NEXT STORY