ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਵੱਲੋਂ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਦੇ ਇਤਰਾਜ਼ ਦੇ ਬਾਵਜੂਦ ਘੇਰਾ ਵਧਾਉਣ ਦਾ ਜੋ ਮਤਾ ਪਾਸ ਕੀਤਾ ਗਿਆ ਹੈ, ਉਸ ਦਾ ਵਿਰੋਧ ਵਿਧਾਨ ਸਭਾ ਤਕ ਜਾ ਪਹੁੰਚਿਆ ਹੈ। ਇਹ ਮੁੱਦਾ ਵਿਧਾਇਕ ਮਨਪ੍ਰੀਤ ਇਆਲ਼ੀ ਵੱਲੋਂ ਚੁੱਕਿਆ ਗਿਆ ਹੈ ਤੇ ਸਹਿਮਤੀ ਦੇ ਨਾਲ ਹੀ ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਆਲ਼਼ੀ ਨੇ ਕਿਹਾ ਕਿ ਨਗਰ ਨਿਗਮ ਦਾ ਘੇਰਾ ਵਧਾਉਣ ਲਈ ਜਿਨ੍ਹਾਂ 110 ਪਿੰਡਾਂ ਨੂੰ ਮਾਰਕ ਕੀਤਾ ਗਿਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਪਿੰਡਾਂ ਦੇ ਲੋਕ ਸਹਿਮਤ ਨਹੀਂ ਹਨ ਤੇ ਆਮ ਸਭਾ ਬੁਲਾ ਕੇ ਵਿਰੋਧ ਵਿਚ ਮਤੇ ਪਾਸ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਸਰਕਾਰ ਨੂੰ ਸਿਰਫ਼ ਉਨ੍ਹਾਂ ਪਿੰਡਾਂ ਨੂੰ ਹੀ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ, ਜਿਨ੍ਹਾਂ ਪਿੰਡਾਂ ਦਾ ਕਾਫ਼ੀ ਹੱਦ ਤਕ ਸ਼ਹਿਰੀਕਰਨ ਹੋ ਚੁੱਕਿਆ ਹੈ ਜਾਂ ਜਿਹੜੇ ਪਿੰਡ ਨਗਰ ਨਿਗਮ ਦਾ ਹਿੱਸਾ ਬਣਨ ਲਈ ਸਹਿਮਤ ਹਨ।
ਲੁਧਿਆਣਾ 'ਚ ਸੰਘਣੀ ਧੁੰਦ ਕਾਰਨ ਸੰਭਾਵੀ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਖ਼ਤ ਹੁਕਮ ਜਾਰੀ
NEXT STORY