ਫਿਰੋਜ਼ਪੁਰ (ਮਲਹੋਤਰਾ) : ਹੌਲੀ ਦੇ ਤਿਓਹਾਰ ’ਤੇ ਰੇਲਗੱਡੀਆਂ ’ਚ ਹੋਣ ਵਾਲੀ ਭੀੜ ਨੂੰ ਘੱਟ ਕਰਨ ਦੇ ਲਈ ਰੇਲਵੇ ਵਿਭਾਗ ਮਾਰਚ ਮਹੀਨੇ ’ਚ ਕੁੱਲ 16 ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਇਹ ਗੱਡੀਆਂ 2 ਮਾਰਚ ਤੋਂ 23 ਮਾਰਚ ਤੱਕ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਦੋ ਰੇਲਗੱਡੀਆਂ ਫਿਰੋਜ਼ਪੁਰ ਰੇਲ ਮੰਡਲ ਨਾਲ ਸਬੰਧਤ ਹਨ, ਜੋ ਊਧਮਪੁਰ ਤੋਂ ਆਨੰਦ ਵਿਹਾਰ ਟਰਮੀਨਲਜ਼ ਅਤੇ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਚੱਲਣਗੀਆਂ। 6 ਤੋਂ 9 ਮਾਰਚ ਤੱਕ ਹੌਲੀ ਸਪੈਸ਼ਲ ਗੱਡੀ ਨੰਬਰ 04053 ਆਨੰਦ ਵਿਹਾਰ ਟਰਮੀਨਲਜ਼ ਤੋਂ ਰਾਤ 11 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 1:10 ਵਜੇ ਊਧਮਪੁਰ ਪਹੁੰਚੇਗੀ। ਇਥੋਂ ਵਾਪਸੀ ਦੇ ਲਈ ਸਪੈਸ਼ਲ ਗੱਡੀ ਨੰਬਰ 04054 ਦੁਪਹਿਰ 11:15 ਵਜੇ ਚੱਲ ਕੇ ਰਾਤ 9:30 ਵਜੇ ਆਨੰਦ ਵਿਹਾਰ ਟਰਮੀਨਲਜ਼ ਵਿਖੇ ਪਹੁੰਚੇਗੀ। ਦੋਹਾਂ ਦਿਸ਼ਾਵਾਂ ’ਚ ਇਸ ਗੱਡੀ ਦਾ ਠਹਿਰਾਓ ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਜੱਫਰਨਗਰ, ਮੇਰਠ, ਗਾਜ਼ਿਆਬਾਦ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ : NCRB ਦੇ ਅੰਕੜੇ ਬਿਆਨ ਕਰ ਰਹੇ ਮਾਨ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ, ਪੰਜਾਬ 'ਚ ਘੱਟ ਹੋਇਆ ਅਪਰਾਧ
6 ਅਤੇ 13 ਮਾਰਚ ਨੂੰ ਹੌਲੀ ਸਪੈਸ਼ਲ ਗੱਡੀ ਨੰਬਰ 04671 ਨਵੀਂ ਦਿੱਲੀ ਤੋਂ ਰਾਤ 11:30 ਵਜੇ ਚੱਲਦੇ ਹੋਏ ਅਗਲੇ ਦਿਨ ਦੁਪਹਿਰ 12 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ’ਤੇ ਪਹੁੰਚਣਗੀਆਂ। ਇਥੋਂ 5 ਅਤੇ 12 ਮਾਰਚ ਨੂੰ ਸਪੈਸ਼ਲ ਗੱਡੀ ਨੰਬਰ 04672 ਸ਼ਾਮ 6:10 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 6:40 ਵਜੇ ਵਜੇ ਨਵੀਂ ਦਿੱਲੀ ਪਹੁੰਚਣਗੀਆਂ। ਦੋਹਾਂ ਪਾਸਿਓਂ ਇਨ੍ਹਾਂ ਗੱਡੀਆਂ ਦਾ ਸਟਾਪੇਜ਼ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂਤਵੀ, ਊਧਮਪੁਰ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ : ਥਾਈਲੈਂਡ ’ਚ ਹੋਈਆਂ ਮਾਸਟਰ ਖੇਡਾਂ ’ਚ ਬਟਾਲਾ ਦੇ ਹਰਭਜਨ ਸਿੰਘ ਬਾਜਵਾ ਨੇ ਜਿੱਤੇ ਸੋਨੇ ਦੇ 2 ਤਮਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਦਿੱਲੀ-ਨਾਂਦੇੜ ਵਿਚਾਲੇ 18-19 ਫਰਵਰੀ ਨੂੰ ਚੱਲਣਗੀਆਂ ਦੋ ਸਪੈਸ਼ਲ ਰੇਲਗੱਡੀਆਂ
NEXT STORY