ਨਵੀਂ ਦਿੱਲੀ - ਅਗਲੇ ਸਾਲ ਦੁਨੀਆ ਦਾ ਪਹਿਲਾ ਵਪਾਰਕ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਅਮਰੀਕੀ ਕੰਪਨੀ ‘ਵਾਸਟ’ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਚੱਕਰ ਲਾਉਣ ਵਾਲੀ ਆਰਬਿਟ ਪ੍ਰਯੋਗਸ਼ਾਲਾ ’ਚ ਪਹੁੰਚਾਉਣ ਲਈ ਭਾਰਤੀ ਰਾਕੇਟਾਂ ਦੀ ਵਰਤੋਂ ਕਰਨ ’ਚ ਦਿਲਚਸਪੀ ਦਿਖਾਈ ਹੈ।
‘ਵਾਸਟ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਕਸ ਹਾਟ ਨੇ ਇੱਥੇ ਗਲੋਬਲ ਸਪੇਸ ਐਕਸਪਲੋਰੇਸ਼ਨ ਕਾਨਫਰੰਸ ਦੇ ਮੌਕੇ ’ਤੇ ਇਸਰੋ ਦੀ ਲੀਡਰਸ਼ਿਪ ਟੀਮ ਨਾਲ ਮੁਲਾਕਾਤ ਕੀਤੀ ਅਤੇ ਪੁਲਾੜ ਤਕਨਾਲੋਜੀ ਦੇ ਖੇਤਰ ਵਿਚ ਸੰਭਾਵਿਤ ਸਹਿਯੋਗ ’ਤੇ ਚਰਚਾ ਕੀਤੀ।
ਮਈ 2026 ’ਚ ਲਾਂਚ ਕੀਤਾ ਜਾਵੇਗਾ ਅਤੇ ਜੁਲਾਈ ’ਚ ਯਾਤਰੀਆਂ ਨੂੰ ਭੇਜਣ ਦੀ ਤਿਆਰੀ
ਇਹ ਪੁਲਾੜ ਕੰਪਨੀ ਇਕ ਅਜਿਹਾ ਪੁਲਾੜ ਸਟੇਸ਼ਨ ਬਣਾਉਣ ਦੀ ਦੌੜ ’ਚ ਹੈ, ਜੋ ਮੌਜੂਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਅਗਲਾ ਵਰਜ਼ਨ ਹੋਵੇਗਾ। ਮੌਜੂਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਕਾਰਜਕਾਲ 2031 ਤੱਕ ਹੈ।
ਕੈਲੀਫੋਰਨੀਆ ਸਥਿਤ ਇਹ ਕੰਪਨੀ ਮਈ 2026 ’ਚ ‘ਸਪੇਸਐਕਸ ਫਾਲਕਨ 9’ ਰਾਕੇਟ ’ਤੇ ਸਿੰਗਲ-ਮਾਡਿਊਲ ਸਪੇਸ ਸਟੇਸ਼ਨ ਹੈਵਨ-1 ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਟ ਨੇ ਦੱਸਿਆ ਕਿ ਫਿਲਹਾਲ ਅਸੀਂ ਮਈ 2026 ’ਚ ਆਪਣੇ ਲਾਂਚ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਾਂ।
ਹੈਵਨ-2 ਬਹੁਤ ਵੱਡਾ ਹੋਵੇਗਾ
ਹੈਵਨ-2 ਇਕ ਬਹੁਤ ਵੱਡਾ ਸਪੇਸ ਸਟੇਸ਼ਨ ਹੋਵੇਗਾ। ਉਸ ਦਾ ਪਹਿਲਾ ਮਾਡਿਊਲ 2028 ’ਚ ਲਾਂਚ ਹੋਣ ਦੀ ਉਮੀਦ ਹੈ। ਹਾਟ ਭਾਰਤ ਦੇ ਗਗਨਯਾਨ ਪ੍ਰਾਜੈਕਟ ਨੂੰ ਲੈ ਕੇ ਉਤਸ਼ਾਹਿਤ ਹੈ, ਜਿਸ ਦੇ ਤਹਿਤ 2027 ਦੀ ਸ਼ੁਰੂਆਤ ਤੱਕ ਮਨੁੱਖੀ ਪੁਲਾੜ ਯਾਨ ਭੇਜਣ ਦੀ ਯੋਜਨਾ ਹੈ।
ਮਈ ਮਹੀਨੇ ਦੀ ਇਸ ਤਾਰੀਖ਼ ਨੂੰ ਸੂਰਜ ਕਰੇਗਾ ਪ੍ਰਵੇਸ਼, ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਵੱਡਾ ਲਾਭ
NEXT STORY