ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਲੱਖੇਵਾਲੀ ਨੇ ਪੁਲਸ ਥਾਣਾ ਲੱਖੇਵਾਲੀ ਦੇ ਮੁਖੀ ਪਰਮਜੀਤ ਸਿੰਘ ਅਤੇ ਐੱਸ. ਐੱਮ. ਓ. ਚੱਕ ਸ਼ੇਰੇਵਾਲਾ ਡਾ.ਕਿਰਨਦੀਪ ਕੌਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਡਾ. ਬਲਵਿੰਦਰ ਸਿੰਘ ਮਦਰੱਸਾ , ਡਾ. ਜਗਨੰਦਨ ਸਿੰਘ ਭਾਗਸਰ, ਡਾ. ਰਾਜੇਸ਼ ਕੁਮਾਰ, ਡਾ. ਗੁਲਸ਼ਨ ਕੁਮਾਰ, ਡਾ. ਓਮ ਪ੍ਰਕਾਸ਼ ਤੇ ਡਾ. ਸੰਤ ਰਾਮ ਆਦਿ ਨੇ ਕਿਹਾ ਕਿ ਨਸ਼ਿਆਂ ਨੂੰ ਵੇਚਣ ਦੀ ਆੜ 'ਚ ਪੇਂਡੂ ਖੇਤਰਾਂ 'ਚ ਕੰਮ ਕਰ ਰਹੇ ਡਾਕਟਰਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਕਤ ਡਾਕਟਰਾਂ ਦਾ ਨਸ਼ੇ ਵੇਚਣ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।
ਬਠਿੰਡਾ 'ਚ ਨਾਜਾਇਜ਼ ਹਥਿਆਰਾਂ ਸਮੇਤ 4 ਨੌਜਵਾਨ ਗ੍ਰਿਫਤਾਰ (ਵੀਡੀਓ)
NEXT STORY