ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ-ਬਰਨਾਲਾ ਹਾਈਵੇਅ 'ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ 3 ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਾਲਕ ਮਾਲੇਰਕੋਟਲਾ ਤੋਂ ਬਰਨਾਲਾ ਜਾ ਰਿਹਾ ਸੀ ਅਤੇ ਜਿਵੇਂ ਹੀ ਸੰਗਰੂਰ-ਬਰਨਾਲਾ ਹਾਈਵੇਅ 'ਤੇ ਪੁੱਜਾ ਤਾਂ ਪਿੱਛੋਂ ਆ ਰਹੇ ਟੈਂਕਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟੈਂਕਰ ਚਾਲਕ ਦੀ ਮੌਤ ਹੋ ਗਈ ਜਦਕਿ ਟਰਾਲੀ ਵਿਚ ਮੌਜੂਦ 3 ਲੋਕ ਜ਼ਖਮੀ ਹੋ ਗਏ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਅਕਾਲੀ ਕਮੇਟੀ ਸਿੱਖਾਂ ਦੀ ਮਦਦ ਲਈ ਕਰੇਗੀ ਮੱਧ ਪ੍ਰਦੇਸ਼ ਦਾ ਦੌਰਾ
NEXT STORY