ਤਰਸਿੱਕਾ (ਵਿਨੋਦ)-ਮਜੀਠਾ ਹਲਕਾ ਦੇ ਪਿੰਡ ਮੀਆਂ ਪੰਧੇਰ ਦੀ ਸੰਗਤ ਹੋਲੇ ਮਹੱਲੇ ਦੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਗਈ ਹੋਈ ਸੀ। ਬੀਤੀ ਰਾਤ ਵਾਪਸੀ ’ਤੇ ਕਰਤਾਰਪੁਰ ਨੇੜੇ ਟਰੈਕਟਰ-ਟਰਾਲੀ ਦੀ ਇਕ ਤੇਲ ਟੈਂਕਰ ਨਾਲ ਭਿਆਨਕ ਟੱਕਰ ਹੋ ਗਈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਅਤੇ 15 ਹੋਰ ਸ਼ਰਧਾਲੂਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਹਾਦਸੇ ਦੀ ਖ਼ਬਰ ਸੁਣਦਿਆਂ ਹੀ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ ਹਲਕਾ ਦੇ ਇੱਕੋ ਪਿੰਡ ਦੇ ਸਾਰੇ ਵਸਨੀਕ ਸ਼ਰਧਾਲੂ ਜੋ ਟਰੈਕਟਰ-ਟਰਾਲੀ ਰਾਹੀਂ ਹੋਲਾ ਮਹੱਲਾ ਵੇਖਣ ਲਈ ਗਏ ਹੋਏ ਸਨ, ਜੋ ਪਿੰਡ ਨੂੰ ਵਾਪਸੀ ’ਤੇ ਕਰਤਾਰਪੁਰ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਤੇਲ ਦੇ ਟੈਂਕਰ ਨੇ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਨਾਲ ਟਰੈਕਟਰ-ਟਰਾਲੀ ’ਚ ਬੈਠੇ ਨੌਜਵਾਨ ਦਿਲਰਾਜ ਸਿੰਘ (25) ਪੁੱਤਰ ਕਾਬਲ ਸਿੰਘ ਦੀ ਮੌਤ ਹੋ ਗਈ ਜਦਕਿ ਸ਼ਮਸ਼ੇਰ ਸਿੰਘ ਪੁੱਤਰ ਮੇਜਰ ਸਿੰਘ, ਸੁਖਰਾਜ ਸਿੰਘ ਪੁੱਤਰ ਦਿਲਬਾਗ ਸਿੰਘ, ਸਾਹਿਲਦੀਪ ਸਿੰਘ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂਕਿ ਜੋਬਨਜੀਤ ਸਿੰਘ ਪੁੱਤਰ ਬਿਕਰਮ ਸਿੰਘ, ਹੁਸਨ ਸਿੰਘ ਕੁਲਵਿੰਦਰ ਸਿੰਘ, ਜਰਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ, ਚੰਨਣ ਸਿੰਘ ਅਤੇ ਕਈ ਹੋਰ ਨੌਜਵਾਨ ਤੇਲ ਟੈਂਕਰ ਦੀ ਲਪੇਟ ਵਿਚ ਆ ਕੇ ਜਖਮੀ ਹੋ ਗਏ, ਜਿਨਾਂ ਵਿੱਚੋਂ ਕੁਝ ਸ਼ਰਧਾਲੂਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ ਅਤੇ ਕੁਝ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਹੇ ਦੇਹ ਵਪਾਰ ਦੇ ਦੋ ਅੱਡੇ, ਸ਼ਰੇਆਮ ਸਮੱਗਲਿੰਗ ਹੁੰਦੀਆਂ ਕੁੜੀਆਂ
NEXT STORY