ਬੁਢਲਾਡਾ (ਬਾਂਸਲ): ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਟਰੈਕ ਤੇ ਸ਼ੁਰੂ ਕੀਤੇ ਗਏ 9ਵੇਂ ਦਿਨ ਦੇ ਸੰਘਰਸ਼ ਮੌਕੇ ਧਰਨੇ 'ਚ ਬੈਠੀ ਬਜ਼ੁਰਗ ਬੀਬੀ ਤੇਜ ਕੌਰ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਬਜ਼ੁਰਗ ਬੀਬੀ ਨੂੰ ਸੰਘਰਸ਼ ਦੀ ਸ਼ਹੀਦ ਕਰਾਰ ਦਿਦਿਆਂ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ, ਕਰਜ਼ਾ ਮੁਆਫੀ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਪੰਜਾਬ ਸਰਕਾਰ ਸੰਘਰਸ਼ ਦੀ ਸ਼ਹੀਦ ਤੇਜ ਕੌਰ ਦੇ ਵਾਰਸਾ ਦੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਅਤੇ ਸੰਸਕਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਬੈਠੀ ਕਿਸਾਨ ਆਗੂ ਦੀ ਮਾਂ ਨੇ ਤੋੜਿਆ ਦਮ
ਦੱਸਣਯੋਗ ਹੈ ਕਿ ਕੱਲ੍ਹ ਸਵੇਰੇ ਬੁਢਲਾਡਾ ਰੇਲਵੇ ਸਟੇਸ਼ਨ ਤੇ ਲੱਗੇ 9ਵੇਂ ਦਿਨ ਦੇ ਧਰਨੇ 'ਚ ਸ਼ਾਮਲ ਹੋਣ ਲਈ ਇਕੱਠ ਹੋਣਾ ਸ਼ੁਰੂ ਹੋਇਆ ਤਾਂ ਉਸ ਦੌਰਾਨ ਨੇੜਲੇ ਪਿੰਡ ਬਰ੍ਹੇ ਦੀ ਤੇਜ਼ ਕੌਰ ਪਤਨੀ ਸਾਧੂ ਸਿੰਘ 83 ਸਾਲਾ ਧਰਨੇ ਤੇ ਬੈਠਣ ਲੱਗੀ ਤਾਂ ਉਸ ਦਾ ਪੈਰ ਫਿਸਲਣ ਕਾਰਨ ਸਿਰ ਰੇਲਵੇ ਲਾਈਨ ਉਪਰ ਵੱਜ ਗਿਆ ਜਿਸ ਨੂੰ ਫੋਰੀ ਤੌਰ ਤੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋ ਉਕਤ ਬੀਬੀ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਗਿਆ ਹੈ। ਦੂਜੇ ਪਾਸੇ ਡੀ.ਐੱਸ.ਪੀ. ਬਲਜਿੰਦਰ ਸਿੰਘ ਪੰਨੂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਪਰ ਪੁਲਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ: ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ
ਫਰਜ਼ੀ ਹਾਈ ਸਕਿਓਰਿਟੀ ਨੰਬਰ ਪਲੇਟ ਬਣਾਈ ਤਾਂ ਖੈਰ ਨਹੀਂ, ਜਾਰੀ ਕੀਤੇ ਗਏ ਹੁਕਮ
NEXT STORY